ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ ਨਾਲ ਹਾਲ ਹੀ 'ਚ ਇਕ ਭਿਆਨਕ ਸੜਕ ਹਾਦਸਾ ਹੋਇਆ। ਇਹ ਹਾਦਸਾ ਦਿੱਲੀ ਦੇ ਨੇੜੇ ਹੋਇਆ। ਇਸ ਗੱਲ ਦੀ ਜਾਣਕਾਰੀ ਗੁਰਚੇਤ ਚਿੱਤਰਕਾਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ। ਉਨ੍ਹਾਂ ਨੇ ਦੱਸਿਆ, ''ਇਕ ਸ਼ੋਅ ਲਈ ਅਸੀਂ ਆਸਟਰੇਲੀਆ ਜਾ ਰਹੇ ਸਨ। ਦਿੱਲੀ ਤੋਂ ਆਸਟਰੇਲੀਆ ਦੀ ਫਲੈਟ ਸੀ। ਦਿੱਲੀ ਜਾਂਦੇ ਸਮੇਂ ਰਸਤੇ 'ਚ ਸਾਡੇ ਡਰਾਈਵਰ ਦੀ ਅੱਖ ਲੱਗ ਗਈ, ਜਿਸ ਕਰਕੇ ਸਾਡੀ ਕਾਰ ਸੜਕ ਤੋਂ ਉਤਰ ਕੇ ਸਿੱਧੀ ਇਕ ਦਰਖਤ ਨਾਲ ਜਾ ਵੱਜੀ।'' ਦੱਸ ਦੇਈਏ ਕਿ ਇਸ ਹਾਦਸੇ 'ਚ ਗੁਰਚੇਤ ਚਿੱਤਰਕਾਰ ਦੀ ਬਾਹ ਫੈਕਚਰ ਹੋ ਗਈ, ਜਿਸ ਨੂੰ ਪਲੱਸਤਰ ਲੱਗਾ ਹੈ।
ਦੱਸਣਯੋਗ ਹੈ ਕਿ ਗੁਰਚੇਤ ਚਿੱਤਰਕਾਰ ਨੇ ਵੀਡੀਓ 'ਚ ਇਹ ਵੀ ਦੱਸਿਆ ਕਿ ਉਹ ਜਿਹੜਾ ਆਸਟਰੇਲੀਆ 'ਚ 12 ਤੇ 13 ਮਈ ਨੂੰ ਸ਼ੋਅ ਕਰਨ ਵਾਲੇ ਸਨ, ਉਹ ਹੁਣ ਇਕ-ਦੋ ਹਫਤਿਆਂ ਲਈ ਅੱਗੇ ਵਧਾ ਦਿੱਤਾ ਗਿਆ ਹੈ। ਅਸੀਂ ਬਹੁਤ ਜਲਦ ਮਿਲੇਗਾ ਨਾਟਕ 'ਅਸੀ ਬੋਲਾਂਗੇ ਸੱਚ' ਨਾਲ। ਦੱਸ ਦੇਈਏ ਕਿ ਗੁਰਚੇਤ ਚਿੱਤਰਕਾਰ ਨੇ ਹੁਣ ਤੱਕ 'ਫੌਜੀ ਦੀ ਫੈਮਿਲੀ', 'ਫੈਮਿਲੀ 420', 'ਫੈਮਿਲੀ 421', 'ਫੈਮਿਲੀ 22' ਤੇ 'ਢੀਠ ਜਵਾਈ' (2015) ਵਰਗੀਆਂ ਕਾਮੇਡੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ।