FacebookTwitterg+Mail

'ਘਰ ਦੀ ਸ਼ਰਾਬ ਹੋਵੇ' ਗੀਤ ਸਬੰਧੀ ਗੁਰਦਾਸ ਮਾਨ ਨੇ ਮੰਗੀ ਮੁਆਫੀ

gurdas maan
18 March, 2019 08:56:08 AM

ਨੰਗਲ (ਗੁਰਭਾਗ) : ਐੱਨ. ਐੱਫ. ਐੱਲ. ਸਟੇਡੀਅਮ ਵਿਚ ਆਯੋਜਿਤ ਇਕ ਪ੍ਰਭਾਵਸ਼ਾਲੀ ਸੱਭਿਆਚਾਰਕ ਸਮਾਰੋਹ ਵਿਚ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਨਾਗਰਿਕ ਨੂੰ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਦੀ ਸਹੁੰ ਚੁਕਾਈ। ਇਸ ਮੌਕੇ ਇਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਦੇ ਉੱਘੇ ਕਲਾਕਾਰ ਅਤੇ ਗਾਇਕ ਗੁਰਦਾਸ ਮਾਨ ਨੇ ਆਪਣੇ ਪ੍ਰਸਿੱਧ ਗੀਤ 'ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ' ਵਿਚ 'ਘਰ ਦੀ ਸ਼ਰਾਬ' ਸ਼ਬਦ ਵਰਤਣ ਲਈ ਮੁਆਫੀ ਮੰਗੀ। ਇਸ ਸਮੁੱਚੇ ਘਟਨਾਕ੍ਰਮ ਉੱਤੇ ਝਾਤ ਮਾਰੀਏ ਤਾਂ ਦੱਖਣ ਭਾਰਤ ਦੇ ਪੰਜਾਬੀ ਭਾਸ਼ਾ ਪ੍ਰੇਮੀ ਪ੍ਰੋਫੈਸਰ ਧਨੇਸ਼ਵਰ ਰਾਓ ਨੇ ਪੰਜਾਬੀ ਗਾਣੇ ਵਿਚ ਨਸ਼ਿਆਂ, ਹਥਿਆਰਾਂ ਅਤੇ ਲੱਚਰਤਾ ਖਿਲਾਫ ਆਪਣਾ ਅੰਦੋਲਨ ਚਲਾਇਆ ਹੋਇਆ ਹੈ। 

ਦੱਸ ਦਈਏ ਕਿ ਗੁਰਦਾਸ ਮਾਨ ਦੁਆਰਾ ਪੰਜਾਬ ਦੇ ਪ੍ਰਸਿੱਧ ਗਾਇਕਾਂ ਜਿਨ੍ਹਾਂ ਦੁਆਰਾ ਆਪਣੇ ਗਾਣਿਆਂ ਵਿਚ ਨਸ਼ਿਆਂ, ਹਥਿਆਰਾਂ ਅਤੇ ਲੱਚਰਤਾ ਵਰਤੀ ਗਈ ਹੈ, ਨੂੰ ਮੁਆਫੀ ਮੰਗਣ ਅਤੇ ਅਗਾਂਹ ਤੋਂ ਅਜਿਹਾ ਨਾ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਅੱਜ ਗੁਰਦਾਸ ਮਾਨ ਦੁਆਰਾ ਮੁਆਫੀ ਮੰਗ ਕੇ ਇਸ ਸਮੁੱਚੇ ਵਰਤਾਰੇ 'ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਗੁਰਦਾਸ ਮਾਨ ਦਾ ਕਹਿਣਾ ਹੈ ਕਿ ਗਾਣੇ ਵਿਚ ਵਰਤੀ ਗਈ ਇਹ ਲਾਈਨ ਸਿਰਫ ਤੇ ਸਿਰਫ ਮਨੋਰੰਜਨ ਨੂੰ ਧਿਆਨ ਵਿਚ ਰੱਖ ਕੇ ਦੇਖੀ ਜਾਣੀ ਚਾਹੀਦੀ ਹੈ।


Tags: Gurdas MaanApna Punjab HovePunjabi NewsPollywood Celebrityਗੁਰਦਾਸ ਮਾਨ

Edited By

Sunita

Sunita is News Editor at Jagbani.