FacebookTwitterg+Mail

ਹਿੰਦੀ ਭਾਸ਼ਾ 'ਤੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਗੁਰਦਾਸ ਮਾਨ

gurdas maan
21 September, 2019 03:18:23 PM

ਜਲੰਧਰ (ਬਿਊਰੋ) — ਆਏ ਦਿਨ ਕੋਈ ਨਾ ਕੋਈ ਮੁੱਦਾ ਸੋਸ਼ਲ ਮੀਡੀਆ ਦੇ ਜਰੀਏ ਸਾਹਮਣੇ ਆ ਰਿਹਾ ਹੈ, ਜੋ ਹੌਲੀ-ਹੌਲੀ ਵਿਵਾਦ 'ਚ ਬਦਲ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਗੁਰਦਾਸ ਮਾਨ ਨੂੰ ਲੈ ਕੇ ਸਾਹਮਣੇ ਆਇਆ ਹੈ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਗਰਮਾ ਚੁੱਕਾ ਹੈ। ਜੀ ਹਾਂ ਗੁਰਦਾਸ ਮਾਨ ਨੇ ਇਕ ਨਿੱਜੀ ਰੇਡੀਓ ਤੇ ਇੰਟਰਵੀਊ ਦੌਰਾਨ ਕਿਹਾ ਭਾਰਤ 'ਚ ਇਕੋ ਭਾਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਰਮਨ ਤੇ ਫਰਾਸ਼ ਦੀ ਇਕੋ ਜ਼ੁਬਾਨ ਹੈ ਤਾਂ ਭਾਰਤ ਦੀ ਇਕੋ ਜ਼ੁਬਾਨ ਕਿਉਂ ਨਹੀਂ? ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਕਿਹਾ ਕਿ ਜੇਕਰ ਮਾਂ ਬੋਲੀ ਤੇ ਇਨ੍ਹਾਂ ਜ਼ੋਰ ਦਿੱਤਾ ਜਾ ਰਿਹਾ ਅਤੇ ਮਾਸੀ 'ਤੇ ਵੀ ਜ਼ੋਰ ਦੇਣਾ ਚਾਹੀਦਾ ਹੈ।

ਦੱਸ ਦਈਏ ਕਿ ਇਸ ਤੋਂ ਇਲਾਵਾ ਗੁਰਦਾਸ ਮਾਨ ਨੇ ਕਿਹਾ ਲੋਕ ਹਿੰਦੀ ਫਿਲਮਾਂ ਅਤੇ ਗੀਤ ਵੀ ਦੇਖਦੇ ਹਨ। ਜੇਕਰ ਤੁਸੀਂ ਹਿੰਦੀ ਸੁਣਦੇ ਹੋ ਤਾਂ ਤੁਸੀਂ ਪੜ੍ਹ ਵੀ ਸਕਦੇ ਹੋ। ਹਰ ਬੋਲੀ ਸਿੱਖਣੀ ਚਾਹੀਦੀ ਹੈ। ਜੇ ਅਸੀਂ ਮਾਂ ਬੋਲੀ 'ਤੇ ਇੰਨਾ ਜ਼ੋਰ ਦੇ ਰਹੇ ਹੋ ਤਾਂ ਮਾਂਸੀ 'ਤੇ ਵੀ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ। ਗੁਰਦਾਸ ਮਾਨ ਦੇ ਇਸ ਬਿਆਨ ਦਾ ਸੋਸ਼ਲ ਮੀਡੀਆ 'ਤੇ ਖੂਬ ਵਿਰੋਧ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗੀਤਾਂ ਦੇ ਬਾਦਸ਼ਾਹ ਗੁਰਦਾਸ ਮਾਨ ਅਜਿਹੇ ਕਲਾਕਾਰ ਹਨ, ਜਿਹੜੇ ਹਮੇਸ਼ਾ ਹੀ ਆਪਣੀ ਮਿੱਟੀ ਨਾਲ ਜੁੜੇ ਰਹੇ ਹਨ। ਗੁਰਦਾਸ ਮਾਨ ਹਮੇਸ਼ਾ ਹੀ ਲੋਕਾਂ ਨੂੰ ਆਪਣੇ ਗੀਤਾਂ ਰਾਹੀਂ ਮਿੱਟੀ ਨਾਲ ਜੁੜਨ ਦਾ ਸੁਨੇਹਾ ਦਿੰਦੇ ਹਨ।


Tags: Gurdas MaanHindi and Punjabi LanguagePunjabi Singerਗੁਰਦਾਸ ਮਾਨ

Edited By

Sunita

Sunita is News Editor at Jagbani.