FacebookTwitterg+Mail

'ਫਿਰੰਗੀ' ਦੇ ਮਾਮਲੇ 'ਚ ਕਪਿਲ ਸ਼ਰਮਾ ਨੂੰ ਗੁਰਦਾਸ ਮਾਨ ਦਾ ਆਸ਼ੀਰਵਾਦ, ਸਟਾਰ ਕਾਸਟ ਨਾਲ ਮਿਲ ਕੇ ਕੱਟਿਆ ਕੇਕ

gurdas maan
27 October, 2017 01:34:46 PM

ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਤੇ ਬਾਲੀਵੁੱਡ ਅਭਿਨੇਤਾ ਕਪਿਲ ਸ਼ਰਮਾ ਡਿਪ੍ਰੇਸ਼ਨ ਕਾਰਨ ਪਿਛਲੇ ਕਾਫੀ ਦਿਨਾਂ ਤੋਂ ਪਰੇਸ਼ਾਨ ਸਨ, ਜਿਸ ਕਾਰਨ ਉਸ ਨੇ ਕੰਮ ਤੋਂ ਬ੍ਰੇਕ ਲੈ ਲਈ ਸੀ। ਹੁਣ ਕਪਿਲ ਵੱਡੇ ਪਰਦੇ 'ਤੇ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਨਾਲ ਕਮਬੈਕ ਕਰ ਰਿਹਾ ਹੈ। ਹਾਲ ਹੀ 'ਚ ਕਪਿਲ ਨੇ 'ਫਿਰੰਗੀ' ਫਿਲਮ ਦਾ ਟਰੇਲਰ ਲਾਂਚ ਕੀਤਾ।

ਇਸ ਖਾਸ ਮੌਕੇ 'ਤੇ ਫਿਲਮ ਦੀ ਪੂਰੀ ਸਟਾਰ ਕਾਸਟ ਨਜ਼ਰ ਆਈ। ਕਪਿਲ ਸ਼ਰਮਾ ਦਾ ਸਮਰਥਨ ਕਰਨ ਪਾਲੀਵੁੱਡ ਇੰਡਸਟਰੀ ਤੇ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਆਪਣੀ ਪਤਨੀ ਮਨਜੀਤ ਮਾਨ ਨਾਲ ਪੁੱਜੇ। ਉਨ੍ਹਾਂ ਨੇ ਕਪਿਲ ਨੂੰ ਜੱਫੀ ਪਾ ਕੇ ਸ਼ੁੱਭਕਾਮਨਾਵਾਂ ਦਿੱਤੀਆਂ।

Punjabi Bollywood Tadka

ਗੁਰਦਾਸ ਮਾਨ ਨੇ ਕਪਿਲ ਦੇ ਇਵੈਂਟ 'ਚ ਪਹੁੰਚ ਕੇ ਇਵੈਂਟ ਨੂੰ ਚਾਰ ਚੰਨ ਲਾ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਕਪਿਲ ਸ਼ਰਮਾ ਦੀ ਖੂਬ ਪ੍ਰਸ਼ੰਸਾਂ ਕਰਦੇ ਹੋਏ ਕਿਹਾ, ''ਕਪਿਲ ਨੂੰ ਪੂਰੀ ਦੁਨੀਆਂ ਜਾਣਦੀ ਹੈ। ਕਪਿਲ ਸ਼ਰਮਾ ਨੇ ਫਿਲਮ 'ਚ ਕਾਫੀ ਵਧੀਆ ਕੰਮ ਕੀਤਾ। ਸਾਰਿਆਂ ਦੀ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹੈ।

Punjabi Bollywood Tadka

ਕਪਿਲ ਹੋਰ ਵੀ ਸਫਲਤਾ ਦੀਆਂ ਬੁਲੰਦੀਆਂ 'ਤੇ ਪਹੁੰਚਣ।'' ਇਸ ਤੋਂ ਇਲਾਵਾ ਈਸ਼ਿਤਾ ਦੱਤਾ, ਮੌਨਿਕਾ ਗਿੱਲ ਤੇ ਰਾਜੀਵ ਢੀਂਗਰਾ ਵੀ ਨਜ਼ਰ ਆਏ। ਉਨ੍ਹਾਂ ਨੇ ਗੁਰਦਾਸ ਮਾਨ ਨਾਲ ਖੂਬ ਸੈਲਫੀਆਂ ਕਲਿੱਕ ਕੀਤੀਆਂ। ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਡਾ. ਜ਼ਿਊਸ ਵੀ ਨਜ਼ਰ ਆਏ। ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਗੁਰਦਾਸ ਮਾਨ ਤੇ ਬਾਕੀ ਟੀਮ ਮੈਂਬਰਾਂ ਨਾਲ ਕੇਕ ਕੱਟਿਆ ਵੀ ਕੱਟਿਆ।

 Punjabi Bollywood Tadka
ਜਾਣਕਾਰੀ ਮੁਤਾਬਕ 'ਫਿਰੰਗੀ' ਦੀ ਕਹਾਣੀ 1920 ਦੇ ਸਮੇਂ ਦੀ ਹੈ, ਜਦੋਂ ਸਾਡਾ ਭਾਰਤ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ। 'ਫਿਰੰਗੀ' 'ਚ ਇਹ ਦੱਸਿਆ ਗਿਆ ਹੈ ਕਿ ਸਾਰੇ ਅੰਗਰੇਜ਼ ਬੁਰੇ ਨਹੀਂ ਸਨ ਤੇ ਟੀ. ਵੀ. ਸਟੇਸ਼ਨ ਵੀ ਉਨ੍ਹਾਂ ਦੁਆਰਾ ਹੀ ਬਣਾਏ ਗਏ ਸਨ।

Punjabi Bollywood Tadka

ਮੇਰੇ ਦਾਦਾ ਜੀ ਨੇ ਮੈਨੂੰ ਇਕ ਬਚਪਨ 'ਚ ਕਹਾਣੀ ਸੁਣਾਈ ਸੀ ਕਿ ਉਨ੍ਹਾਂ ਨੇ ਇਕ ਅੰਗਰੇਜ਼ ਦੀ ਮਦਦ ਕੀਤੀ ਸੀ। ਬਦਲੇ 'ਚ ਉਸ ਨੇ ਮੇਰੇ ਦਾਦਾ ਜੀ ਨੂੰ ਨੌਕਰੀ ਆਫਰ ਕੀਤੀ ਪਰ ਮੇਰੇ ਦਾਦੇ ਕੋਲ ਪਹਿਲਾਂ ਤੋਂ ਹੀ ਕੰਮ ਸੀ, ਜਿਸ ਕਾਰਨ ਉਨ੍ਹਾਂ ਨੇ ਉਹ ਕੰਮ ਆਪਣੇ ਸਾਲੇ ਨੂੰ ਦਿਵਾਇਆ।

Punjabi Bollywood Tadka


Tags: Kapil sharmaFirangiTrailerGurdas MaanManjit MaanMonica gillRajiv DhingraDr Zeusਕਪਿਲ ਸ਼ਰਮਾ