FacebookTwitterg+Mail

ਮਾਨ ਨੇ ਦੱਬ ਨਚਾਏ ਮਹਿਮਾਨ, ਕਪਿਲ-ਗਿੰਨੀ ਨੇ ਵੀ ਪਾਏ ਭੰਗੜੇ(ਵੀਡੀਓ)

gurdas maan
13 December, 2018 11:39:29 AM

ਜਲੰਧਰ(ਬਿਊਰੋ) : ਟੀ. ਵੀ. ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਬੀਤੀ ਰਾਤ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਵਾਂ ਦੇ ਵਿਆਹ 'ਚ ਪਾਲੀਵੁੱਡ ਫਿਲਮ ਇੰਡਸਟਰੀ ਤੇ ਪੰਜਾਬੀ ਸਿੰਗਰਾਂ ਨੇ ਸ਼ਿਰਕਤ ਕੀਤੀ। ਦੱਸ ਦੇਈਏ ਕਿ ਕਪਿਲ ਤੇ ਗਿੰਨੀ ਦੇ ਵਿਆਹ 'ਚ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਦਾ ਅਖਾੜਾ ਲੱਗਾ। ਉਨ੍ਹਾਂ ਨੇ ਇਸ ਦੌਰਾਨ ਗੁਰਦਾਸ ਮਾਨ ਨੇ ਲੋਕ ਗੀਤਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ।

 

ਗੁਰਦਾਸ ਮਾਨ ਨੇ ਕਪਿਲ ਦੇ ਸਟੇਜ 'ਤੇ ਆਉਂਦੇ ਹੀ ਪੰਜਾਬੀ ਗੀਤਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਸਿਰਦੂਲ ਸਿੰਕਦਰ, ਰਣਜੀਤ ਬਾਵਾ ਨੇ ਗੁਰਦਾਸ ਮਾਨ ਨਾਲ ਮਿਲ ਕੇ ਪੰਜਾਬੀ ਗੀਤਾਂ ਨਾਲ ਰੌਣਕਾਂ ਲਾਈਆਂ। ਮੰਚ 'ਤੇ ਇਨ੍ਹਾਂ ਨਾਲ ਅਭਿਸ਼ੇਕ ਕ੍ਰਿਸ਼ਣਾ, ਸੁਮੋਨਾ ਚਕਰਵਰਤੀ, ਰਾਜੀਵ ਠਾਕੁਰ ਤੇ ਹੋਰ ਕਾਮੇਡੀਅਨ ਸਨ। ਇਸ ਤੋਂ ਇਲਾਵਾ ਜਸਬੀਰ ਜੱਸੀ, ਅਮਰ ਨੂਰੀ, ਲੋਕ ਗਾਇਕ ਹੰਸ ਰਾਜ ਹੰਸ, ਮਿਸ ਪੂਜਾ ਨੇ ਕਪਿਲ ਨੂੰ ਨਵੀਂ ਸ਼ੁਰੂਆਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ ਪਰ ਉਹ ਜ਼ਿਆਦਾ ਦੇਰ ਰੁੱਕ ਨਾ ਸਕੇ।

 

ਦੱਸਣਯੋਗ ਹੈ ਕਿ ਕਪਿਲ ਤੇ ਗਿੰਨੀ ਦੇ ਵਿਆਹ ਵਾਲੀ ਸਟੇਜ ਨੂੰ ਲਾਲ ਤੇ ਚਿੱਟੇ ਰੰਗ ਦੇ ਗੁਲਾਬਾਂ ਤੇ ਕਲੀਆਂ ਨਾਲ ਸਜਾਇਆ ਗਿਆ ਸੀ। ਰਾਤ ਕਰੀਬ ਸਾਢੇ ਬਾਰਾਂ ਵਜੇ ਦੋਵੇਂ ਸਟੇਜ 'ਤੇ ਆਏ। ਇਨ੍ਹਾਂ ਦੇ ਆਉਂਦੇ ਹੀ ਜੈਮਾਲਾ ਤੇ ਫੇਰਿਆਂ ਦੀ ਰਸਮ ਹੋਈ।

 

 
 
 
 
 
 
 
 
 
 
 
 
 
 

@kapilsharma ❤️ @ginnichatrath #KapilWedsGinni #KapilGinniKiShaadi #KapilKiShaadi #KapilSharma #GinniChatrath

A post shared by Kapil Sharma Universe (@kapilsharmauniverse) on Dec 12, 2018 at 7:16pm PST


Tags: Gurdas Maan Video Instagram Ginni Chatrath Red LehengaKapil Sharma Wedding Jalandhar Amritsar

Edited By

Sunita

Sunita is News Editor at Jagbani.