FacebookTwitterg+Mail

'ਯਾਰ ਪੰਜਾਬੀ ਹੈ ਓ ਮੇਰਾ ਪਿਆਰ ਪੰਜਾਬੀ ਹੈ'

gurdas maan and navjot singh sidhu
13 December, 2018 12:57:53 PM

ਜਲੰਧਰ(ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਬੀਤੇ ਦਿਨੀਂ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਦੋਵਾਂ ਦੇ ਵਿਆਹ 'ਚ ਪੰਜਾਬੀ ਪਾਲੀਵੁੱਡ ਇੰਡਸਟਰੀ ਤੇ ਸਿੰਗਰਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਕਈ ਮੰਤਰੀ ਵੀ ਪਹੁੰਚੇ। ਦੱਸ ਦੇਈਏ ਕਿ ਕਪਿਲ ਤੇ ਗਿੰਨੀ ਦੇ ਵਿਆਹ 'ਚ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦਾ ਅਖਾੜਾ ਲੱਗਾ।

Punjabi Bollywood Tadka

ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਗੁਰਦਾਸ ਮਾਨ ਨਾਲ ਵੀ ਮੁਲਾਕਾਤ ਕੀਤੀ, ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਨਵਜੋਤ ਸਿੱਧੂ ਨੇ ਕੈਪਸ਼ਨ 'ਚ ਲਿਖਿਆ, 'ਯਾਰ ਪੰਜਾਬੀ ਹੈ ਓ ਮੇਰਾ ਪਿਆਰ ਪੰਜਾਬੀ ਹੈ'। ਨਵਜੋਤ ਸਿੰਘ ਸਿੱਧੂ ਕਪਿਲ ਦੇ ਵਿਆਹ 'ਚ ਜ਼ਿਆਦਾ ਦੇਰ ਨਾ ਰੁੱਕ ਸਕੇ। ਹਾਲਾਂਕਿ ਉਹ ਕਪਿਲ ਦੇ ਵਿਆਹ 'ਚੋਂ 9.30 ਦੇ ਕਰੀਬ ਚਲੇ ਗਏ ਸਨ। 

Punjabi Bollywood Tadka
ਦੱਸ ਦੇਈਏ ਕਿ ਸਿਰਦੂਲ ਸਿੰਕਦਰ, ਰਣਜੀਤ ਬਾਵਾ ਨੇ ਗੁਰਦਾਸ ਮਾਨ ਨਾਲ ਮਿਲ ਕੇ ਪੰਜਾਬੀ ਗੀਤਾਂ ਨਾਲ ਰੌਣਕਾਂ ਲਾਈਆਂ। ਮੰਚ 'ਤੇ ਇਨ੍ਹਾਂ ਨਾਲ ਅਭਿਸ਼ੇਕ ਕ੍ਰਿਸ਼ਣਾ, ਸੁਮੋਨਾ ਚਕਰਵਰਤੀ, ਰਾਜੀਵ ਠਾਕੁਰ ਤੇ ਹੋਰ ਕਾਮੇਡੀਅਨ ਸਨ। ਇਸ ਤੋਂ ਇਲਾਵਾ ਜਸਬੀਰ ਜੱਸੀ, ਅਮਰ ਨੂਰੀ, ਲੋਕ ਗਾਇਕ ਹੰਸ ਰਾਜ ਹੰਸ, ਮਿਸ ਪੂਜਾ ਨੇ ਕਪਿਲ ਨੂੰ ਨਵੀਂ ਸ਼ੁਰੂਆਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

Punjabi Bollywood Tadka


Tags: Gurdas Maan Navjot Singh Sidhu Instagram Ginni Chatrath Red Lehenga Kapil Sharma Wedding Jalandhar Amritsar

Edited By

Sunita

Sunita is News Editor at Jagbani.