ਜਲੰਧਰ (ਬਿਊਰੋ)— ਗੁਰਦਾਸ ਮਾਨ ਇਕ ਅਜਿਹੀ ਸ਼ਖਸੀਅਤ ਹੈ, ਜਿਸ ਦੀ ਹਰ ਵਰਗ ਦਾ ਵਿਅਕਤੀ ਤਾਰੀਫ ਕਰਦਾ ਹੈ। ਹਾਲ ਹੀ 'ਚ ਗੁਰਦਾਸ ਮਾਨ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦੀ ਤਾਰੀਫ ਕੀਤੀ ਹੈ। ਤਸਵੀਰ ਸਾਂਝੀ ਕਰਦਿਆਂ ਗੁਰਦਾਸ ਮਾਨ ਨੇ ਲਿਖਿਆ, 'ਆਪਣੇ ਕੰਮ ਨੂੰ ਪਿਆਰ ਕਰਨਾ ਰਣਵੀਰ ਸਿੰਘ ਤੋਂ ਸਿੱਖੀਏ। ਭਵਿੱਖ 'ਚ ਕੁਝ ਬਣਨ ਲਈ ਆਪਣੇ ਪਿਛੋਕੜ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਰੱਬ ਭਲਾ ਕਰੇ।'
ਦੱਸਣਯੋਗ ਹੈ ਕਿ ਰਣਵੀਰ ਸਿੰਘ ਦੀ ਜਿਹੜੀ ਤਸਵੀਰ ਗੁਰਦਾਸ ਮਾਨ ਨੇ ਪੋਸਟ ਕੀਤੀ ਹੈ, ਉਸ 'ਚ ਰਣਵੀਰ ਪੁਰਾਣੀਆਂ ਬਾਲੀਵੁੱਡ ਫਿਲਮਾਂ ਦੇ ਪੋਸਟਰ ਵਾਲੇ ਕੋਟ-ਪੈਂਟ 'ਚ ਨਜ਼ਰ ਆ ਰਹੇ ਹਨ। ਰਣਵੀਰ ਸਿੰਘ ਦੀ ਫਿਲਮ 'ਪਦਮਾਵਤ' 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਹੋਇਆ ਹੈ ਤੇ ਕੁਝ ਸੂਬਿਆਂ 'ਚ ਇਸ ਦਾ ਵਿਰੋਧ ਵੀ ਜਾਰੀ ਹੈ।