FacebookTwitterg+Mail

ਪ੍ਰੀਤ ਹਰਪਾਲ ਵੱਲੋਂ ਬਾਊਪੁਰ ਜੱਟਾਂ ਦੇ ਸਕੂਲ ਨੂੰ 1 ਲੱਖ ਰੁਪਏ ਅਤੇ ਐੱਲ. ਸੀ. ਡੀ. ਭੇਟ

gurdaspur preet harpal gave one lakh help to the school
09 November, 2019 12:55:33 PM

ਜਲੰਧਰ (ਸੋਮ) - ਸਰਕਾਰੀ ਪ੍ਰਾਇਮਰੀ ਸਕੂਲ ਬਾਊਪੁਰ ਜੱਟਾਂ ਦੇ ਸਕੂਲ ਦੇ ਵਿਕਾਸ ਲਈ ਗਾਇਕ ਪ੍ਰੀਤ ਹਰਪਾਲ, ਉਨ੍ਹਾਂ ਦੇ ਪਿਤਾ ਸਰਪੰਚ ਬਚਨ ਸਿੰਘ ਅਤੇ ਐੱਨ. ਆਰ. ਆਈ. ਨਰਿੰਦਰ ਸਿੰਘ ਵੱਲੋਂ 1 ਲੱਖ ਰੁਪਏ ਅਤੇ ਐੱਲ. ਸੀ. ਡੀ. ਭੇਟ ਕੀਤੀ ਗਈ।

 

ਦੱਸ ਦਈਏ ਕਿ ਪ੍ਰੀਤ ਹਰਪਾਲ ਨੇ ਸਕੂਲ ਮੁਖੀ ਨੂੰ ਕਿਹਾ ਕਿ ਉਹ ਉਕਤ ਪੈਸੇ ਬੱਚਿਆਂ ਦੇ ਵਿਦਿਅਕ ਵਿਕਾਸ ਲਈ ਖਰਚਣ। ਉਨ੍ਹਾਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਕੂਲ ਦੀ ਮਦਦ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਦੇ-ਪੁੱਜਦੇ ਪਰਿਵਾਰਾਂ ਨੂੰ ਵੀ ਆਪਣਾ ਸਮਾਜਕ ਫਰਜ਼ ਪਛਾਣਦਿਆਂ ਸਰਕਾਰੀ ਸਕੂਲਾਂ ਵਿਚ ਵਿਕਾਸ ਕੰਮ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇਵੀ ਦਿਆਲ ਭੰਡਾਰੀ, ਸੀ. ਐੱਸ. ਟੀ. ਸੰਤੋਸ਼ ਕੁਮਾਰੀ, ਸਕੂਲ ਮੁਖੀ ਸ਼ੁਕਲ ਕੁਮਾਰ, ਦਵਿੰਦਰਜੀਤ ਸਿੰਘ, ਜਨਕ ਸਿੰਘ, ਮਨਿੰਦਰ ਸਿੰਘ, ਅਜੀਤ ਸਿੰਘ, ਸਰਦਾਰ ਸਿੰਘ ਪੰਚ, ਸੁਖਦੇਵ ਸਿੰਘ, ਅਮਰੀਕ ਸਿੰਘ, ਸਰਵਣ ਸਿੰਘ, ਸਤਨਾਮ ਸਿੰਘ, ਅਧਿਆਪਕਾ ਰਜਵੰਤ ਕੌਰ, ਰੀਟਾ ਕੁਮਾਰੀ, ਸੰਦੀਪ ਸਿੰਘ ਆਦਿ ਹਾਜ਼ਰ ਸਨ।

 

 


Tags: Preet Harpal1 LakhDonatePrimary SchoolPunjabi Celebrity

Edited By

Sunita

Sunita is News Editor at Jagbani.