FacebookTwitterg+Mail

'ਛੜਾ' ਫਿਲਮ ਦੀਆਂ ਤਾਰੀਫਾਂ ਦੇ ਗੁਰਦਾਸ ਮਾਨ ਨੇ ਬੰਨ੍ਹੇ ਪੁਲ

gurdass maan praises diljit dosanjh after watching shadaa
24 June, 2019 09:17:20 PM

ਜਲੰਧਰ (ਬਿਊਰੋ)— 21 ਜੂਨ ਨੂੰ ਰਿਲੀਜ਼ ਹੋਈ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ ਨੇ ਕਮਾਈ ਪੱਖੋਂ ਵੱਡੇ ਰਿਕਾਰਡ ਕਾਇਮ ਕੀਤੇ ਹਨ। ਇਸ ਫਿਲਮ ਨੇ ਪਹਿਲੇ ਦਿਨ ਹੀ 3.10 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਸੀ। ਸ਼ਨੀਵਾਰ ਤੇ ਐਤਵਾਰ ਦੀ ਕੁਲੈਕਸ਼ਨ ਮਿਲਾ ਕੇ 'ਛੜਾ' ਫਿਲਮ ਨੇ ਹੁਣ ਤੱਕ 10.89 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਹੈ। ਬੀਤੇ ਦਿਨੀਂ 'ਛੜਾ' ਫਿਲਮ ਦੀ ਸਕ੍ਰੀਨਿੰਗ ਮੁੰਬਈ 'ਚ ਰੱਖੀ ਗਈ ਸੀ, ਜਿਸ 'ਚ ਗੁਰਦਾਸ ਮਾਨ ਸਮੇਤ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਗੁਰਦਾਸ ਮਾਨ ਨੇ 'ਛੜਾ' ਫਿਲਮ ਦੇਖਣ ਤੋਂ ਬਾਅਦ ਇਕ ਟਵੀਟ ਕੀਤਾ। ਟਵੀਟ ਕਰਦਿਆਂ ਉਨ੍ਹਾਂ ਲਿਖਿਆ, ''ਛੜਾ' ਫਿਲਮ 'ਚ ਦਿਲਜੀਤ ਦੋਸਾਂਝ ਤੇਰਾ ਟੈਲੇਂਟ ਦੇਖ ਕੇ ਇੰਨੀ ਖੁਸ਼ੀ ਹੋਈ, ਬਹੁਤ ਕਿਰਪਾ ਹੈ ਮਾਲਕ ਦੀ... ਤੇ ਫਿਲਮ ਨੂੰ ਬਣਾਉਣ ਵਾਲੇ ਵੀ ਕਮਾਲ ਜਗਦੀਪ ਸਿੱਧੂ ਦੀ ਡਾਇਰੈਕਸ਼ਨ... ਅਨੁਰਾਗ ਸਿੰਘ, 'ਬਰੈਟ ਫਿਲਮਜ਼', ਅਮਨ, ਪਵਨ ਸਭ ਨੂੰ ਮੇਰੇ ਵਲੋਂ ਬਹੁਤ-ਬਹੁਤ ਮੁਬਾਰਕਾਂ।' ਇਸ ਟਵੀਟ ਨੂੰ ਰੀ-ਟਵੀਟ ਕਰਦਿਆਂ ਦਿਲਜੀਤ ਨੇ ਗੁਰਦਾਸ ਮਾਨ ਦਾ ਧੰਨਵਾਦ ਵੀ ਕੀਤਾ।


ਜੇਕਰ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 'ਬਰੈਟ ਫਿਲਮਜ਼' ਤੇ 'ਏ ਐਂਡ ਏ ਐਡਵਾਈਜ਼ਰ' ਦੀ ਸਾਂਝੀ ਪੇਸ਼ਕਸ਼ ਹੈ। ਜਗਦੀਪ ਸਿੱਧੂ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਨੇ ਅਹਿਮ ਭੂਮਿਕਾ ਨਿਭਾਈ ਹੈ। ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।


Tags: Diljit DosanjhShadaaGurdaas MaanMumbai ScreeingGurdaas Maan TweetPollywood NewsBRAT FilmsShadaa Collection

About The Author

Lakhan

Lakhan is content editor at Punjab Kesari