ਜਲੰਧਰ— ਪੰਜਾਬੀ ਗਾਇਕ ਗੁਰੀ ਦਾ ਨਵਾਂ ਗੀਤ 'ਯਾਰ ਬੇਲੀ' ਕਾਫੀ ਚਰਚਾ ਹੈ। ਗੁਰੀ ਦਾ ਇਹ ਗੀਤ 26 ਜਨਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਗੁਰੀ ਦੇ ਇਸ ਗੀਤ ਨੂੰ ਯੂ.ਟਿਊਬ 'ਤੇ ਕਾਫੀ ਜ਼ਿਆਦਾ ਸੁਣਿਆ ਜਾ ਰਿਹਾ ਹੈ। ਇਸ ਗੀਤ ਦੇ ਬੋਲ ਅਵਤਾਰ ਧਾਰੀਵਾਲ ਅਤੇ ਹਰਮਨ ਨੇ ਲਿਖੇ ਹਨ। ਗੀਤ ਲੇਬਲ ਦੇ ਬੈਨਰ ਹੇਠ ਇਸ ਗੀਤ ਨੂੰ ਮਿਊਜ਼ਿਕ ਦੀਪ ਜੰਡੂ ਵੱਲੋਂ ਦਿੱਤਾ ਗਿਆ ਹੈ ਅਤੇ ਗੁਰੀ ਨੇ ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਨੂੰ ਪਰਮੀਸ਼ ਵਰਮਾ ਨੇ ਫਿਲਮਾਇਆ ਹੈ।
ਜ਼ਿਕਰਯੋਗ ਹੈ ਕਿ, ਗੁਰੀ ਨੇ ਇਸ ਗੀਤ 'ਚ ਪਿਆਰ ਅਤੇ ਯਾਰਾਂ ਬਾਰੇ ਗੱਲ ਕੀਤੀ ਹੈ। ਗੁਰੀ ਦੇ ਇਸ ਗੀਤ ਨੂੰ ਖਬਰ ਲਿਖਣ ਅਨੁਸਾਰ 75,76,760 ਵਿਊਜ਼ ਮਿਲ ਚੁੱਕੇ ਸਨ। ਇਸ ਗੀਤ ਦਰਸ਼ਕਾਂ 'ਚ ਕਾਫੀ ਛਾ ਰਿਹਾ ਹੈ।