ਜਲੰਧਰ(ਬਿਊਰੋ)— ਪੰਜਾਬੀ ਸੰਗੀਤ ਦੀ ਦੁਨੀਆ 'ਚ 'ਯਾਰ ਬੇਲੀ', 'ਯਾਰੀਆਂ', 'ਜੀ ਯੂ ਯੂ', 'ਦੂਰੀਆਂ', 'ਸੋਹਣਿਆ' ਵਰਗੇ ਗੀਤਾਂ ਨਾਲ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਗੁਰੀ ਅੱਜ ਆਪਣਾ 25ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 24 ਨਵੰਬਰ 1993 ਨੂੰ ਹੋਇਆ।
ਗੁਰੀ ਨੂੰ ਪੰਜਾਬੀ ਗਾਇਕ ਬੀ. ਜੇ . ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਦੇ ਜਰੀਏ ਬਰਥਡੇ ਵਿਸ਼ ਕੀਤਾ ਹੈ।
ਗੁਰੀ ਦੇ ਗੀਤਾਂ ਨੂੰ ਜ਼ਿਆਦਾਤਰ ਨਵੀਂ ਪੀੜ੍ਹੀ ਦੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਹਰ ਗੀਤ ਨਵੀਂ ਪੀੜ੍ਹੀ ਨੂੰ ਕਾਫੀ ਪਸੰਦ ਆ ਰਿਹਾ ਹੈ।
ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅੱਜਕਲ ਹਰ ਇਕ ਗਾਇਕ ਕੁਝ ਨਾ ਕੁਝ ਨਵਾਂ ਲੈ ਕੇ ਆ ਰਿਹਾ ਹੈ।
ਕੋਈ ਲਗਾਤਾਰ ਧਮਕ ਵਾਲੇ ਗੀਤ ਲੈ ਕੇ ਆ ਰਿਹਾ ਹੈ ਤਾਂ ਕੋਈ ਹਿੰਦੀ ਗੀਤ ਗਾ ਰਿਹਾ ਹੈ ਅਤੇ ਕੋਈ ਫਿਲਮਾਂ ਦੇ 'ਚ ਪੰਜਾਬੀ ਟਰੇਂਡ ਸ਼ੁਰੂ ਕਰ ਰਿਹਾ ਹੈ ਪਰ ਗੁਰੀ ਹਮੇਸ਼ਾ ਹੀ ਕੁਝ ਵੱਖਰਾ ਹੀ ਲੈ ਕੇ ਆਉਂਦੇ ਹਨ।
ਪਿੱਛੇ ਜਿਹੇ ਗੁਰੀ ਦੇ ਜਿੰਨੇ ਵੀ ਗੀਤ ਰਿਲੀਜ਼ ਹੋਏ ਤਕਰੀਬਨ ਸਾਰੇ 26 ਤਰੀਕ ਨੂੰ ਆਏ। 26 ਨੂੰ ਗੁਰੀ ਦੇ ਗੀਤ ਰਿਲੀਜ਼ ਹੋਣ ਦੀ ਵੀ ਇਕ ਖਾਸ ਵਜ੍ਹਾ ਸੀ।
ਦਰਅਸਲ ਗੁਰੀ ਦੀ ਐਲਬਮ ਸੀ, ਜਿਸ ਦਾ ਨਾਂ '26' ਸੀ। ਇਸ ਵਜ੍ਹਾ ਕਰਕੇ ਗੁਰੀ ਦਾ ਹਰ ਗੀਤ 26 ਨੂੰ ਹੀ ਰਿਲੀਜ਼ ਹੋ ਰਿਹਾ ਸੀ।