ਜਲੰਧਰ— ਵੱਖ-ਵੱਖ ਗੀਤਾਂ ਨਾਲ ਪੰਜਾਬੀ ਗਾਇਕ ਗੁਰੀ ਨੇ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਕਾਇਮ ਕੀਤੀ ਹੈ। ਹਾਲ ਹੀ 'ਚ ਗੁਰੀ ਦਾ ਇੱਕ ਨਵਾਂ ਗੀਤ 'ਦੂਰੀਆਂ' ਰਿਲੀਜ਼ ਹੋਇਆ। ਇਸ ਗੀਤ 27 ਜੂਨ ਨੂੰ ਯੂ-ਟਿਊਬ 'ਤੇ ਰਿਲੀਜ਼ ਹੋਇਆ। ਇਸ ਗੀਤ ਦੇ ਬੋਲ ਰਾਜ ਫਤਿਹਪੁਰੀਆ ਨੇ ਲਿਖੇ ਅਤੇ ਸੰਗੀਤ ਰਣਜੀਤ ਨੇ ਦਿੱਤਾ ਹੈ। 'ਦੂਰੀਆਂ' ਗੀਤ ਨੂੰ ਗੁਰੀ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ।
ਦੱਸ ਦਈਏ ਕਿ ਇਸ ਗੀਤ ਨੂੰ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਗੁਰੀ ਨੇ ਪਿਆਰ ਦੇ ਦਰਦ ਨੂੰ ਬਿਆਨ ਕੀਤਾ ਹੈ। ਦੱਸ ਦਈਏ ਕਿ 'ਦੂਰੀਆਂ' ਗੀਤ ਦੀ ਪੂਰੀ ਮਿਆਦ 4 ਮਿੰਟ 13 ਸੈਕਿੰਡ ਦੀ ਹੈ। ਦੋ ਦਿਨਾਂ 'ਚ ਗੁਰੀ ਦੇ 'ਦੂਰੀਆਂ' ਗੀਤ ਨੂੰ 3,147,858 ਤੋਂ ਵਧ ਵਾਰ ਸੁਣਿਆ ਗਿਆ।