FacebookTwitterg+Mail

ਗੁਰਇਕ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਈਆਂ ਲਾਵਾਂ

gurikk maan mann and simran kaur mundi wedding
31 January, 2020 03:53:06 PM

ਜਲੰਧਰ (ਬਿਊਰੋ) : ਪੰਜਾਬੀ ਗਾਇਕੀ ਦਾ ਬਾਬਾ ਬੋਹੜ ਅਖਵਾਉਣ ਵਾਲੇ ਨਾਮੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਦੇ ਮੁੰਡਿਆਂ ਜੱਟਾਂ ਦੀ ਸਿਮਰਨ ਕੌਰ ਮੁੰਡੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲਈਆਂ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਗੁਰਦਾਸ ਮਾਨ ਦੇ ਪੁੱਤਰ ਦੇ ਵਿਆਹ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਬਾਲੀਵੁੱਡ ਦੀਆਂ ਵੀ ਕਈ ਹਸਤੀਆਂ ਨੇ ਸ਼ਿਰਕਤ ਕੀਤੀ।
Punjabi Bollywood Tadka
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਰਿਕ ਦੀ ਹਲਦੀ-ਫੁੱਲਣ ਦੀ ਰਸਮ 'ਚ ਗੁਰਦਾਸ ਮਾਨ ਸਮੇਤ ਬਾਲੀਵੁੱਡ ਦੇ ਹੋਰ ਹਸਤੀਆਂ ਨੇ ਖੂਬ ਰੌਣਕਾਂ ਲਾਈਆਂ ਸਨ। ਮਸ਼ਹੂਰ ਜੋੜਾ ਦੇ ਵਿਆਹ 'ਚ ਹਨੀ ਸਿੰਘ, ਬਾਦਸ਼ਾਹ, ਕਪਿਲ ਸ਼ਰਮਾ, ਸਰਗੁਣ ਮਹਿਤਾ ਤੇ ਐਮੀ ਵਿਰਕ ਸਮੇਤ 102 ਮਹਿਮਾਨ 2 ਦਿਨ ਪਟਿਆਲੇ ਰਹੇ। ਵੀਰਵਾਰ ਨੂੰ ਗੁਰਇਕ ਤੇ ਸਿਮਰਨ ਕੌਰ ਦੀ ਮਹਿੰਦੀ ਦੀਆਂ ਰਸਮਾਂ ਇਕ ਹੋਟਲ 'ਚ ਹੋਈਆਂ ਸਨ।
Punjabi Bollywood Tadka

ਪੁੱਤਰ ਦੀ ਹਲਦੀ ਸੈਰੇਮਨੀ 'ਚ ਗੁਰਦਾਸ ਮਾਨ ਨੇ ਆਪਣਾ ਹਿੱਟ ਗੀਤ 'ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਾਲੀਆਂ ਦੀ' ਗਾ ਕੇ ਖੂਬ ਭੰਗੜਾ ਪਾਇਆ ਸੀ ਅਤੇ ਕੁਝ ਮਹਿਮਾਨਾਂ ਲਈ ਇਕ ਵਧੀਆ ਕਾਕਟੇਲ ਪਾਰਟੀ ਵੀ ਰੱਖੀ ਗਈ ਸੀ। ਦੱਸ ਦਈਏ ਕਿ ਗੁਰਇਕ ਮਾਨ ਵੀਡੀਓ ਡਾਇਰੈਕਟਰ ਹੈ, ਜਦੋਂਕਿ ਸਿਮਰਨ ਕੌਰ ਮੁੰਡੀ ਮੁੰਬਈ ਦੀ ਮਾਡਲ ਹੈ।


Tags: Gurdas MaanGurikk MaanSimran Kaur MundiWedding PatialaPunjabi Celebrity

About The Author

sunita

sunita is content editor at Punjab Kesari