FacebookTwitterg+Mail

ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਨੇ ਨਚਾਏ ਡੈਲਸ ਦੇ ਪੰਜਾਬੀ

gurlej akhtar
12 May, 2017 09:14:35 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕਾ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਉਹ ਦੋਗਾਣਾ ਜੋੜੀ ਹੈ, ਜਿਹੜੀ ਜਦੋਂ ਸਟੇਜ 'ਤੇ ਆਉਂਦੀ ਹੈ ਤਾਂ ਤਰਥੱਲੀ ਮਚਾ ਦਿੰਦੀ ਹੈ। ਇਸੇ ਕਾਰਨ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਇਹ ਗਾਇਕ ਜੋੜੀ ਪੰਜਾਬੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਗੁਰਲੇਜ਼ ਅਖਤਰ ਵਲੋਂ ਜਦੋਂ 'ਮਿਰਜ਼ਾ' ਗਾਇਆ ਜਾਂਦਾ ਹੈ ਤਾਂ ਉਦੋਂ ਲੱਗਦਾ ਹੈ ਜਿਵੇਂ ਸੁਰ ਅੰਬਰਾਂ ਨੂੰ ਚੁਣੌਤੀ ਦੇ ਰਹੇ ਹੋਣ। ਬੀਤੇ ਦਿਨੀਂ ਇਸ ਗਾਇਕ ਜੋੜੀ ਵਲੋਂ 'ਹੱਸਦਾ ਪੰਜਾਬ ਆਰਗੇਨਾਈਜ਼ੇਸ਼ਨ' ਵਲੋਂ ਡੈਲਸ 'ਚ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਤਾਂ ਇਸ ਮੇਲੇ 'ਚ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਵਲੋਂ 'ਰੱਬ ਕਰੇ ਮੈਂ ਮਰ ਜਾਵਾਂ', 'ਸੋਹਣੀਏ', 'ਸਾਥ', 'ਤੂੰ ਮਿਲਿਆ' ਆਦਿ ਨਵੇਂ-ਪੁਰਾਣੇ ਗੀਤਾਂ ਨਾਲ ਸੰਗੀਤ ਦੀ ਛਹਿਬਰ ਲਾ ਕੇ ਅਮਰੀਕਾ 'ਚ ਵਸਦੇ ਪੰਜਾਬੀਆਂ ਨੂੰ ਖੂਬ ਨਚਾਇਆ ਗਿਆ।

Tags: Gurlej Akhtar Kulwinder KallyDallasਗੁਰਲੇਜ਼ ਅਖਤਰਕੁਲਵਿੰਦਰ ਕੈਲੀ