FacebookTwitterg+Mail

ਪਰਿਵਾਰ ਨਾਲ ਗੁਰਲੇਜ਼ ਅਖਤਰ ਇੰਝ ਬਿਤਾ ਰਹੀ ਹੈ ਸਮਾਂ, ਪਤੀ ਹਾਰਮੋਨੀਅਮ ਤੇ ਪੁੱਤਰ ਤਬਲੇ 'ਤੇ ਦੇ ਰਿਹੈ ਸਾਥ

gurlej akhtar shared a video on her instagram account
20 April, 2020 03:08:50 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਕਾਰਨ ਪੂਰੇ ਦੇਸ਼ ਭਰ ਵਿਚ 'ਲੌਕ ਡਾਊਨ' ਕੀਤਾ ਗਿਆ ਹੈ। ਅਜਿਹੇ ਵਿਚ ਜਿੱਥੇ ਆਮ ਲੋਕ ਆਪਣੇ ਘਰਾਂ ਵਿਚ ਆਪਣਾ ਸਮਾਂ ਆਪਣੇ ਪਰਿਵਾਰ ਵਾਲਿਆਂ ਨਾਲ ਬਿਤਾ ਰਹੇ ਹਨ। ਉੱਥੇ ਹੀ ਪੰਜਾਬੀ ਕਲਾਕਾਰ ਵੀ ਘਰਾਂ ਵਿਚ ਬੈਠ ਕੇ ਕਾਫੀ ਐਕਟਿਵਿਟੀਜ਼ ਕਰ ਰਹੇ ਹਨ। ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਆਪਣੇ ਪਤੀ ਕੁਲਵਿੰਦਰ ਕੈਲੀ ਅਤੇ ਬੱਚੇ ਨਾਲ ਕੁਵਾਲਿਟੀ ਸਮਾਂ ਬਿਤਾ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਦਾ ਪੁੱਤਰ ਦਾਨਵੀਰ ਸਿੰਘ ਪਿਤਾ ਕੁਲਵਿੰਦਰ ਕੈਲੀ ਨਾਲ ਰਿਆਜ਼ ਕਰਦੇ ਨਜ਼ਰ ਆ ਰਹੇ ਹਨ। ਕੁਲਵਿੰਦਰ ਕੈਲੀ ਹਾਰਮੋਨੀਅਮ ਵਜਾ ਰਹੇ ਹਨ ਅਤੇ ਦਾਨਵੀਰ ਤਬਲੇ 'ਤੇ ਸੰਗਤ ਕਰ ਰਿਹਾ ਹੈ ਅਤੇ ਗੁਰਲੇਜ਼ ਅਖਤਰ ਗੀਤ ਗਏ ਰਹੀ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਸੰਗਤ ਵਿਚ ਰੰਗਿਆ ਨਜ਼ਰ ਆ ਰਿਹਾ ਹੈ।


ਦੱਸ ਦੇਈਏ ਕਿ ਗੁਰਲੇਜ਼ ਅਖਤਰ ਜਿਥੇ ਬਿਹਤਰੀਨ ਗਾਇਕਾ ਹੈ, ਉੱਥੇ ਹੀ ਕੁਲਵਿੰਦਰ ਕੈਲੀ ਵੀ ਦਮਦਾਰ ਆਵਾਜ਼ ਦੇ ਮਾਲਕ ਹਨ। ਇਸ ਜੋੜੀ ਨੇ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ ਵਿਚ ਪਾਏ ਹਨ। ਗਾਇਕੀ ਦੇ ਗੁਰ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੇ ਪੁੱਤਰ ਦਾਨਵੀਰ ਵਿਚ ਵੀ ਨਜ਼ਰ ਆਉਂਦੇ ਹਨ। ਗੁਰਲੇਜ਼ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾ ਉਨ੍ਹਾਂ ਨੇ ਪੰਜਾਬ ਦੇ ਲਗਭਗ ਹਰ ਗਾਇਕ ਨਾਲ ਗੀਤ ਗਾਏ ਹਨ।     


Tags: Gurlej AkhtarVideo ViralInstagramKulwinder KallyDaanveer SinghPunjabi Celebrity

About The Author

sunita

sunita is content editor at Punjab Kesari