FacebookTwitterg+Mail

ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖ਼ਤਰ ਨੇ ਵਿਨੀਪੈੱਗ 'ਚ ਕਰਵਾਈ ਬੱਲੇ-ਬੱਲੇ

gurlez akhtar
29 July, 2017 09:06:12 AM

ਜਲੰਧਰ— ਆਲ ਟਾਈਮ ਹਿੱਟ ਦੋਗਾਣਾ ਜੋੜੀ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖ਼ਤਰ ਨੇ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਚ ਰਵੀ ਚਾਹਲ, ਭੁਪਿੰਦਰ ਤੂਰ, ਹੈਪੀ ਜੋਸ਼ੀ ਅਤੇ ਰਿੱਕੀ ਵਲੋਂ ਕਰਵਾਏ ਗਏ ਸੱਭਿਆਚਰਕ ਮੇਲੇ ਵਿਚ ਆਪਣੀ ਗਾਇਕੀ ਨਾਲ ਬੱਲੇ -ਬੱਲੇ ਕਰਵਾ ਦਿੱਤੀ। ਦੋਵਾਂ ਨੇ ਲੜਾਕਾ ਪੂਦਨਾ, ਬਠਿੰਡੇ ਕੋਠੀ, ਸੋਹਣੀਏ, ਡਰਾਈਵਰ ਆਦਿ ਗੀਤਾਂ ਨਾਲ ਜਿੱਥੇ ਸਰੋਤਿਆਂ ਨੂੰ ਬੰਨ੍ਹੀਂ ਰੱਖਿਆ, ਉੱਥੇ ਗੁਰਲੇਜ਼ ਅਖਤਰ ਨੇ ਬਹੁਤ ਹੀ ਜੋਸ਼ੀਲੇ ਰੰਗ ਵਿਚ ਮਿਰਜ਼ਾ ਗਾ ਕੇ ਸਰੋਤਿਆਂ ਦੇ ਲੂੰ-ਕੰਡੇ ਖੜ੍ਹੇ ਕਰ ਦਿੱਤੇ। ਇਸ ਉਪਰੰਤ ਨੌਜਵਾਨ ਕਲਾਕਾਰ ਗੁਰਨਾਮ ਭੁੱਲਰ ਵਲੋ 'ਜਿੰਨਾ ਤੇਰਾ ਮੈਂ ਕਰਦੀ', 'ਡਰਾਈਵਰੀ', 'ਰੱਖ ਲਈਂ ਪਿਆਰ ਨਾਲ', 'ਸਾਡੇ ਆਲੇ' ਅਤੇ 'ਗੋਰੀਆਂ ਨਾਲ ਗੇੜੇ' ਆਦਿ ਗੀਤ ਗਾ ਕੇ ਮੇਲੇ ਵਿਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਆਏ ਹੋਏ ਸਮੂਹ ਸਰੋਤਿਆਂ ਨੇ ਇਸ ਸ਼ੋਅ ਦਾ ਰੱਜਵਾਂ ਆਨੰਦ ਮਾਣਿਆਂ ਅਤੇ ਪ੍ਰਬੰਧਕਾਂ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਸਿਫਤ ਵੀ ਕੀਤੀ।


Tags: Gurlez Akhtar kulwinder kally Punjabi starਕੁਲਵਿੰਦਰ ਕੈਲੀਗੁਰਲੇਜ਼ ਅਖ਼ਤਰਵਿਨੀਪੈੱਗ