FacebookTwitterg+Mail

ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ ਕੈਨੇਡਾ ਅਤੇ ਅਮਰੀਕਾ ਤੋਂ ਸਫਲ ਸ਼ੋਅ ਕਰ ਕੇ ਵਤਨ ਪਰਤੇ

gurlez akhtar and kulwinder kally
29 August, 2019 09:17:52 AM

ਜਲੰਧਰ (ਸੋਮ) – ਅਨੇਕਾਂ ਸੁਪਰ ਹਿੱਟ ਡਿਊਟ ਸਿੰਗਲ ਟਰੈਕ ਸੋਹਣੇ, ਸਾਥ, ਡੌਂਟ ਵਰੀ, ਜੱਟ ਬਾਜ, ਠੁੱਕ ਬਾਜ, ਕੌੜਾ ਬੋਲਦੀ, ਡਿਫਾਲਟਰ ਤੇ ਹੋਰ ਸੁਪਰ ਹਿੱਟ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕ ਜੋੜੀ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ ਆਪਣੇ ਕੈਨੇਡਾ ਤੇ ਅਮਰੀਕਾ ਤੋਂ ਸਫਲ ਸ਼ੋਅ ਕਰ ਕੇ ਵਤਨ ਪਰਤ ਆਏ ਹਨ। ਜਾਣਕਾਰੀ ਦਿੰਦਿਆਂ ਕੁਲਵਿੰਦਰ ਕੈਲੀ ਨੇ ਦੱਸਿਆ ਕਿ ਇਨ੍ਹਾਂ ਸ਼ੋਅਜ਼ ਦੌਰਾਨ ਕੈਨੇਡਾ ਤੇ ਅਮਰੀਕਾ ਵਿਚ ਵੱਸਦੇ ਪੰਜਾਬੀਆਂ ਨੇ ਨਵੇਂ–ਪੁਰਾਣੇ ਡਿਊਟ ਸਿੰਗਲ ਟਰੈਕ ਤੇ ਸੋਲੋ ਟਰੈਕਾਂ ਨੂੰ ਬਹੁਤ ਰਜਵਾਂ ਪਿਆਰ ਬਖਸ਼ਿਆ। ਉਨ੍ਹਾਂ ਦੱਸਿਆ ਕਿ ਸਾਡੇ ਦੋ ਸਿੰਗਲ ਡਿਊਟ ਗੀਤ ਜਲਦੀ ਗੁਰਲੇਜ਼ ਅਖਤਰ ਯੂ-ਟਿਊਬ ਚੈਨਲ ਵਲੋਂ ਰਿਲੀਜ਼ ਕੀਤੇ ਜਾਣਗੇ, ਜਿਸ ਦਾ ਮਿਊਜ਼ਿਕ ਬਿਲਕੁੱਲ ਤਿਆਰ ਹੈ, ਜਿਸ ਦੀ ਵੀਡੀਓ ਕੈਨੇਡਾ ਤੇ ਅਮਰੀਕਾ ਦੀਆਂ ਵੱਖ-ਵੱਖ ਲੋਕੇਸ਼ਨਾਂ ’ਤੇ ਸ਼ੂਟ ਕੀਤੀ ਗਈ ਹੈ, ਜੋ ਕਿ ਜਲਦੀ ਹੀ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ’ਤੇ ਚਲਾਈ ਜਾਵੇਗੀ।


Tags: Gurlez AkhtarKulwinder KallyCanadaAmericaPunjabi Singer

Edited By

Sunita

Sunita is News Editor at Jagbani.