FacebookTwitterg+Mail

ਲੀਕ ਹੋਣ ਤੋਂ ਤੁਰੰਤ ਬਾਅਦ ਰਿਲੀਜ਼ ਹੋਇਆ ਗੁਰਲੇਜ ਅਖਤਰ ਦਾ ਗੀਤ 'ਫੀਮ ਜੱਟੀ'

gurlez akhtar feem jatti
13 November, 2018 02:00:11 PM

ਜਲੰਧਰ(ਬਿਊਰੋ)— ਇਨ੍ਹੀਂ ਦਿਨੀਂ ਗੁਰਲੇਜ ਅਖਤਰ ਦੀ ਪੰਜਾਬੀ ਸੰਗੀਤ ਇੰਡਸਟਰੀ 'ਚ ਮੰਗ ਜ਼ੋਰਾਂ 'ਤੇ ਹੈ ਅਤੇ ਉਸ ਦੇ ਗੀਤ 'ਡੌਂਟ ਵਰੀ' (ਕਰਨ ਔਜਲਾ, ਗੁਰਲੇਜ ਅਖਤਰ, ਦੀਪ ਜੰਡੂ), ਫਿਲਮ ਲਾਟੂ ਦਾ 'ਸੱਤ ਪਿੰਡ' (ਸੰਗੀਤਕਾਰ ਜਤਿੰਦਰ ਸ਼ਾਹ), 'ਰੰਗ ਪੰਜਾਬ ਦੇ' (ਗੁਰਲੇਜ ਅਖਤਰ, ਗੁਰਨਾਮ ਭੁੱਲਰ) ਆਦਿ ਗੀਤ ਸੁਪਰ ਡੁਪਰ ਹਿੱਟ ਹੋਏ ਹਨ, ਜਿਸ ਕਾਰਨ ਉਸ ਦੀ ਪ੍ਰਸਿੱਧੀ ਨੂੰ ਕੈਸ਼ ਕਰਨ ਲਈ ਕਿਸੇ ਸ਼ਰਾਰਤੀ ਨੇ ਗੁਰਲੇਜ ਅਖਤਰ ਦਾ ਨਵਾਂ ਤਿਆਰ ਹੋ ਰਿਹਾ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਲੀਕ ਕਰ ਦਿੱਤਾ। 

ਕੁਲਵਿੰਦਰ ਕੈਲੀ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਬ੍ਰਾਜ਼ੀਲ ਤੋਂ ਕਿਸੇ ਨੇ ਗਰਲੇਜ਼ ਦੇ ਇਸ ਗੀਤ ਦਾ ਕਲਿੱਪ ਭੇਜਿਆ ਤਾਂ ਉਹ ਹੈਰਾਨ ਰਹਿ ਗਏ ਕਿ ਇਹ ਗੀਤ ਰਿਲੀਜ਼ ਤਾਂ ਕੀਤਾ ਹੀ ਨਹੀਂ ਸਗੋਂ ਮਿਕਸਿੰਗ ਲਈ ਭੇਜਿਆ ਹੋਇਆ ਹੈ ਪਰ ਫਿਰ ਉਨ੍ਹਾਂ ਸੋਚਿਆ ਕਿ ਇਸ ਨੂੰ ਯੂ ਟਿਊਬ 'ਤੇ ਪਾ ਦਿੱਤਾ ਜਾਵੇ ਅਤੇ ਜੇਕਰ ਸਰੋਤੇ ਪਸੰਦ ਕਰਨਗੇ ਤਾਂ ਉਹ ਇਸ ਦਾ ਵੀਡੀਓ ਬਣਾ ਕੇ ਰਿਲੀਜ਼ ਕਰਨਗੇ। ਉਨ੍ਹਾਂ ਇਹੋ ਜਿਹੇ ਸਾਈਬਰ ਕਰਾਈਮ ਕਰਨ ਵਾਲਿਆਂ ਤੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਕਿਸੇ ਦੀ ਕੀਤੀ ਹੋਈ ਮਿਹਨਤ ਨੂੰ ਇਸ ਤਰ੍ਹਾਂ ਖਰਾਬ ਨਹੀਂ ਕਰਨਾ ਚਾਹੀਦਾ ਪਰ ਉਨ੍ਹਾਂ ਨੂੰ ਆਸ ਹੈ ਕਿ ਇਸ ਗੀਤ ਨੂੰ ਪੰਜਾਬੀ ਸਰੋਤੇ ਪਹਿਲਾਂ ਦੀ ਤਰ੍ਹਾਂ ਹੀ ਪਿਆਰ ਦੇਣਗੇ ਤੇ ਗੀਤਕਾਰ ਭਿੰਦਾ ਬਾਵਾਖੇਲ ਤੇ ਸੰਗੀਤਕਾਰ ਗੈਗਜ਼ ਸਟੂਡੀਓ ਦੀ ਮਿਹਨਤ ਵੀ ਜ਼ਰੂਰ ਰੰਗ ਲਿਆਵੇਗੀ।


Tags: Gurlez Akhtar Feem Jatti gagz Studioz Bhinda Bhawakhel Punjabi Singer

About The Author

sunita

sunita is content editor at Punjab Kesari