FacebookTwitterg+Mail

ਸਤਿੰਦਰ ਸੱਤੀ ਨੂੰ ਕੌਰ ਬੀ ਤੇ ਗੁਰਲੇਜ਼ ਅਖਤਰ ਨੇ ਦਿੱਤਾ ਇਹ ਵੱਡਾ ਸਰਪ੍ਰਾਈਜ਼ (ਵੀਡੀਓ)

gurlez akhtar kaur b give surprise to satinder satti on her birthday
13 December, 2019 04:29:36 PM

ਜਲੰਧਰ (ਬਿਊਰੋ) — ਸਤਿੰਦਰ ਸੱਤੀ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਨਾਇਆ। ਜਨਮਦਿਨ ਵਾਲੇ ਦਿਨ ਕੁਝ ਖਾਸ ਦੋਸਤਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ, ਜਿਸ ਦੀ ਵੀਡੀਓ ਸਤਿੰਦਰ ਸੱਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਪਿਆਰ ਦਿਲ 'ਚ ਹੋਵੇ ਤਾਂ ਹਰ ਰੋਜ਼ ਜਨਮਦਿਨ ਹੈ...ਬਹੁਤ ਧੰਨਵਾਦ ਗੁਰਲੇਜ਼ ਅਖਤਰ, ਕੌਰ ਬੀ ਤੇ ਕੁਲਵਿੰਦਰ ਕੈਲੀ ਇੰਨਾ ਵਧੀਆ ਸਰਪ੍ਰਾਈਜ਼ ਤੇ ਇੰਨਾਂ ਪਿਆਰ ਦੇਣ ਲਈ...ਇਹ ਬਰਥਡੇ ਦਾ ਸਭ ਤੋਂ ਵਧੀਆ ਤੋਹਫਾ...ਘੈਂਟ ਕੁੜੀਆਂ।''


ਦੱਸ ਦਈਏ ਕਿ ਵੀਡੀਓ 'ਚ ਗੁਰਲੇਜ਼ ਅਖਤਰ, ਕੌਰ ਬੀ ਤੇ ਕੁਲਵਿੰਦਰ ਕੈਲੀ ਸਤਿੰਦਰ ਸੱਤੀ ਲਈ ਬਰਥਡੇ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਵੀਡੀਓ 'ਚ ਦਿਲਜੀਤ ਦੋਸਾਂਝ ਦਾ ਬਰਥਡੇ ਵਾਲਾ ਗੀਤ ਵੀ ਵੱਜ ਰਿਹਾ ਹੈ। ਵੀਡੀਓ 'ਚ ਸਾਰੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Surprise COMING SOON..........,

A post shared by Satinder Satti (@satindersatti) on Dec 3, 2019 at 7:31am PST


ਦੱਸਣਯੋਗ ਹੈ ਕਿ ਸਤਿੰਦਰ ਸੱਤੀ ਨੂੰ ਜ਼ਿਆਦਾਤਰ ਲੋਕ ਇਕ ਐਂਕਰ ਤੇ ਗਾਇਕਾ ਦੇ ਤੌਰ 'ਤੇ ਹੀ ਜਾਣਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਵੀ ਕੀਤੀ ਹੋਈ ਹੈ ਪਰ ਉਨ੍ਹਾਂ ਦਾ ਰੁਝਾਨ ਗਾਇਕੀ ਤੇ ਐਂਕਰਿੰਗ ਵੱਲ ਜ਼ਿਆਦਾ ਸੀ, ਜਿਸ ਕਰਕੇ ਉਨ੍ਹਾਂ ਨੇ ਵਕਾਲਤ ਕਰਨ ਦੀ ਬਜਾਏ ਐਂਕਰਿੰਗ 'ਚ ਕਰੀਅਰ ਚੁਣਿਆ। ਉਨ੍ਹਾਂ ਦਾ ਜਨਮ ਗੁਰਦਾਸਪੁਰ ਦੇ ਬਟਾਲਾ 'ਚ ਹੋਇਆ ਤੇ ਸਕੂਲੀ ਦੌਰ ਦੌਰਾਨ ਉਨ੍ਹਾਂ ਨੂੰ ਕਵਿਤਾਵਾਂ ਪੜ੍ਹਨ ਦਾ ਸ਼ੌਂਕ ਸੀ ਤੇ ਸਕੂਲ 'ਚ ਹੋਣ ਵਾਲੇ ਹਰ ਸੱਭਿਆਚਾਕ ਪ੍ਰੋਗਰਾਮ 'ਚ ਹਿੱਸਾ ਲੈਂਦੇ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਐਂਕਰਿੰਗ 'ਚ ਉਹ ਸ਼ਾਇਰੀ ਤੇ ਕਵਿਤਾ 'ਚ ਖੂਬ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ ਸਤਿੰਦਰ ਸੱਤੀ ਗਾਇਕੀ ਦੇ ਖੇਤਰ 'ਚ ਵੀ ਵਾਹ-ਵਾਹ ਖੱਟ ਚੁੱਕੇ ਹਨ।


Tags: Satinder SattiBirthday CelebrateInstagramVideo ViralGurlez AkhtarKulwinder KallyKaur BPunjabi Celebrity

About The Author

sunita

sunita is content editor at Punjab Kesari