FacebookTwitterg+Mail

ਲੋਕ ਗਾਇਕਾ ਲਾਚੀ ਬਾਵਾ ਦਾ ਹੋਇਆ ਅੰਤਿਮ ਸੰਸਕਾਰ

gurmeet bawa lachi bawa
13 February, 2020 03:31:58 PM

ਅੰਮ੍ਰਿਤਸਰ(ਗੁਰਪ੍ਰੀਤ ਸਿੰਘ)-  ਬੀਤੇ ਦਿਨ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦਿਹਾਂਤ ਹੋ ਗਿਆ ਸੀ ਅਤੇ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲੰਬੀ ਹੇਕ ਵਾਲੀ ਗਾਇਕਾਂ ਗੁਰਮੀਤ ਬਾਵਾ ਦੀ ਧੀ ਵੱਡੀ ਧੀ ਲਾਚੀ ਬਾਵਾ ਪਿਛਲੇ ਕੁਝ ਦਿਨਾਂ ਤੋਂ ਇਕ ਗੰਭੀਰ ਬੀਮਾਰੀ ਨਾਲ ਜੂਝ ਰਹੀ ਸੀ ਤੇ ਬੀਤੇ ਦਿਨ ਦੇਰ ਰਾਤ ਉਨ੍ਹਾਂ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਅੰਤਿਮ ਸਾਹ ਲਏ। ਲਾਚੀ ਬਾਵਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਮਸ਼ਹੂਰ ਹਸਤੀਆਂ ਨੇ ਵੀ ਹਿੱਸਾ ਲਿਆ।

Punjabi Bollywood Tadka
ਲਾਚੀ ਬਾਵਾ ਆਪਣੀ ਕਈ ਲੋਕ ਗੀਤ ਗਾ ਚੁੱਕੇ ਸਨ। ਉਨ੍ਹਾਂ ਦੇ ਦਿਹਾਂਤ ਕਾਰਨ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ। ਗੁਰੂ ਨਗਰੀ ਅੰਮ੍ਰਿਤਸਰ ਨਾਲ ਸੰਬੰਧਿਤ ਲਾਚੀ ਬਾਵਾ ਸੰਗੀਤ ਜਗਤ 'ਚ ਆਪਣੀ ਸਾਫ-ਸੁੱਥਰੀ ਗਾਇਕੀ ਕਾਰਨ ਖਾਸ ਪਛਾਣ ਰੱਖਦੀ ਸੀ। ਲਾਚੀ ਬਾਵਾ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ 'ਚ ਹੀ ਕੀਤਾ ਗਿਆ। ਲਾਚੀ ਬਾਵਾ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪਇਆ ਹੈ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੋਲਣ ਦੇ ਹਾਲਤ ਵਿਚ ਨਹੀਂ ਸਨ।

Punjabi Bollywood Tadka

Punjabi Bollywood Tadka


Tags: Gurmeet BawaLachi Bawaਅੰਮ੍ਰਿਤਸਰਗੁਰਮੀਤ ਬਾਵਾਲਾਚੀ ਬਾਵਾਅੰਤਿਮ ਸੰਸਕਾਰ

About The Author

manju bala

manju bala is content editor at Punjab Kesari