FacebookTwitterg+Mail

ਫਿਲਮ ਲਈ ਨਿਊਡ ਹੋਣ 'ਚ ਵੀ ਝਿਜਕ ਮਹਿਸੂਸ ਨਹੀਂ ਕਰੇਗਾ ਇਹ ਅਭਿਨੇਤਾ (ਦੇਖੋ ਤਸਵੀਰਾਂ)

    1/11
21 November, 2016 02:59:39 PM
ਮੁੰਬਈ— ਅਭਿਨੇਤਾ ਗੁਰਮੀਤ ਚੌਧਰੀ ਦਾ ਕਹਿਣਾ ਹੈ ਕਿ ਫਿਲਮ ਦੀ ਮੰਗ ਮੁਤਾਬਕ ਉਹ ਨਿਊਡ (ਨਗਨ) ਦਿਖਣਾ ਪਸੰਦ ਕਰਨਗੇ। ਗੁਰਮੀਤ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਮੈਂ ਆਪਣੇ ਸਾਰੇ ਕਿਰਦਾਰਾਂ ਨੂੰ ਆਪਣਾ 100 ਫੀਸਦੀ ਦੇਵਾਂਗਾ। ਮੈਂ ਭਾਵੁਕ ਅਭਿਨੇਤਾ ਹਾਂ। ਜੇਕਰ ਕਿਸੇ ਕਿਰਦਾਰ ਲਈ ਨਿਊਡ ਹੋਣਾ ਜ਼ਰੂਰੀ ਹੋਵੇਗਾ ਤਾਂ ਮੈਂ ਇਹ ਕਰਨਾ ਪਸੰਦ ਕਰਾਂਗਾ। ਫਿਲਮ ਦੀ ਸਕ੍ਰਿਪਟ ਮੁਤਾਬਕ ਮੈਨੂੰ ਨਿਊਡ ਹੋਣਾ ਪਸੰਦ ਹੈ।'
ਉਨ੍ਹਾਂ ਕਿਹਾ, 'ਜੇਕਰ ਰਾਜਕੁਮਾਰ ਹਿਰਾਨੀ ਨੇ ਕਿਹਾ ਕਿ ਤੁਹਾਨੂੰ ਆਪਣੀ ਭੂਮਿਕਾ ਲਈ ਨਿਊਡ ਹੋਣ ਦੀ ਜ਼ਰੂਰਤ ਹੈ ਤਾਂ ਮੈਂ ਬਿਨਾਂ ਕੱਪੜਿਆਂ ਦੇ ਆਉਣ ਲਈ ਤਿਆਰ ਹਾਂ। ਸੋਚੋ ਜੇਕਰ ਮੈਂ ਅਸਲ ਜ਼ਿੰਦਗੀ 'ਚ ਨਿਊਡ ਆਉਣ ਲਈ ਤਿਆਰ ਹਾਂ ਤਾਂ ਆਪਣੀ ਭੂਮਿਕਾ ਲਈ ਮੈਂ ਕਿਸੇ ਵੀ ਹੱਦ ਤਕ ਅੱਗੇ ਜਾ ਸਕਦਾ ਹਾਂ।' ਗੁਰਮੀਤ ਆਪਣੀ ਅਗਲੀ ਫਿਲਮ 'ਵਜ੍ਹਾ ਤੁਮ ਹੋ' 'ਚ ਕੁਝ ਬੋਲਡ ਸੀਨਜ਼ ਕਰਦੇ ਦਿਖਾਈ ਦੇਣਗੇ।
ਉਨ੍ਹਾਂ ਕਿਹਾ, 'ਅਸੀਂ ਇਸ ਨੂੰ ਬੋਲਡ ਫਿਲਮ ਨਹੀਂ ਕਹਿ ਸਕਦੇ ਕਿਉਂਕਿ ਤੁਸੀਂ ਫਿਲਮ 'ਚ ਪਿਆਰ ਦੇਖੋਗੇ ਤੇ ਇਹ ਕਾਫੀ ਮਾਇਨੇ ਰੱਖਦਾ ਹੈ। ਇਹ ਮਜ਼ਬੂਤ ਕਹਾਣੀ 'ਤੇ ਆਧਾਰਿਤ ਹੈ, ਜੋ ਇਸ ਦੀ ਰੀੜ੍ਹ ਦੀ ਹੱਡੀ ਹੈ।' ਉਨ੍ਹਾਂ ਦੱਸਿਆ, 'ਮੈਂ ਹੁਣ ਤਕ ਮਿਲੀ ਪ੍ਰਤੀਕਿਰਿਆ ਤੋਂ ਖੁਸ਼ ਹਾਂ। ਲੜਕੀਆਂ ਕੋਲੋਂ ਹੌਟ ਸੁਣਨਾ ਸ਼ਾਨਦਾਰ ਹੈ। ਮੈਨੂੰ ਇਸ 'ਚ ਥੋੜ੍ਹੀ ਸ਼ਰਮਿੰਦਗੀ ਮਹਿਸੂਸ ਹੋਈ ਪਰ ਇਹ ਤਾਰੀਫ ਹੈ।' 'ਵਜ੍ਹਾ ਤੁਮ ਹੋ' 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Tags: ਗੁਰਮੀਤ ਚੌਧਰੀ Gurmeet Chaudhary ਨਿਊਡ Nude ਵਜ੍ਹਾ ਤੁਮ ਹੋ Wajah Tum Ho