ਮੁੰਬਈ- ਟੀ. ਵੀ. ਦੀ ਦੁਨੀਆ 'ਚ ਗੁਰਮੀਤ ਚੌਧਰੀ ਅਤੇ ਦੇਬੀਨਾ ਬਨਰਜੀ ਇਕ ਪਸੰਦੀਦਾ ਕੱਪਲ ਹੈ। ਦੋਵੇਂ ਜਿਸ ਤਰ੍ਹਾਂ ਨਾਲ ਆਪਣੇ ਰਿਸ਼ਤੇ ਨੂੰ ਕੈਰੀਅਰ ਦੇ ਨਾਲ-ਨਾਲ ਲੈ ਕੇ ਚੱਲਦੇ ਹਨ, ਉਹ ਆਪਣੇ ਫੈਂਸ ਨੂੰ ਇਸ ਜ਼ਰੀਏ ਇਹ ਵੀ ਦੱਸਦੇ ਹਨ ਕਿ ਇਕ ਰਿਸ਼ਤੇ ਨੂੰ ਕਿਵੇਂ ਚਲਾਇਆ ਜਾਂਦਾ ਹੈ। ਪਰ ਇਨ੍ਹਾਂ ਦੇ ਵਿਆਹ ਨੂੰ ਲੈ ਕੇ ਘੱਟ ਹੀ ਖਬਰਾਂ ਆਈਆਂ ਹਨ ਮਤਲਬ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਹਨ।
ਗੁਰਮੀਤ ਅਤੇ ਦੇਬੀਨਾ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਖੁਸ਼ੀ ਨਾਲ ਬਤੀਤ ਕਰ ਰਹੇ ਹਨ। ਦੋਹਾਂ ਦੀ ਪਹਿਲੀ ਮੁਲਾਕਾਤ ਪ੍ਰੋਗਰਾਮ 'ਰਾਮਾਇਣ' ਦੇ ਸੈੱਟ 'ਤੇ ਹੋਈ ਸੀ। ਇਸ ਪ੍ਰੋਗਰਾਮ 'ਚ ਗੁਰਮੀਤ ਰਾਮ ਦੇ ਕਿਰਦਾਰ 'ਚ ਸਨ, ਦੇਬੀਨਾ ਨੇ ਸੀਤਾ ਦਾ ਰੋਲ ਅਦਾ ਕੀਤਾ ਸੀ। ਸਾਲ 2011 ਦੇ ਫਰਵਰੀ ਮਹੀਨੇ 'ਚ ਦੋਹਾਂ ਨੇ ਸੱਤ ਫੇਰੇ ਲੈ ਲਏ ਪਰ ਖਬਰਾਂ ਦੀ ਮੰਨੀਏ ਤਾਂ ਇਸ ਤੋਂ ਪਹਿਲੇ ਦੋਹਾਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰ ਲਿਆ ਸੀ। ਉਨ੍ਹਾਂ ਦੇ 2006 'ਚ ਕੀਤੇ ਗਏ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਦੇਬੀਨਾ ਅਤੇ ਗੁਰਮੀਤ ਨੇ ਦੋ ਬੱਚਿਆਂ ਨੂੰ ਸਰੋਗੇਸੀ ਨਾਲ ਗੋਦ ਲਿਆ ਹੈ।