ਮੁੰਬਈ(ਬਿਊਰੋ)— ਟੀ.ਵੀ. ਅਦਾਕਾਰਾ ਦੇਬੀਨਾ ਬੈਨਰਜੀ ਨੇ 18 ਅਪ੍ਰੈਲ ਨੂੰ ਆਪਣਾ 36ਵਾਂ ਬਰਥਡੇ ਸੈਲੀਬ੍ਰੇਟ ਕੀਤਾ। ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਟੀ.ਵੀ. ਦੇ ਮਸ਼ਹੂਰ ਕਪਲਸ 'ਚੋਂ ਇਕ ਹਨ।

ਬੀਤੇ ਐਤਵਾਰ ਨੂੰ ਦੇਬੀਨਾ ਨੇ ਮੀਡੀਆ ਨਾਲ ਬਰਥਡੇ ਸੈਲੀਬ੍ਰੇਟ ਕੀਤਾ। ਇਸ ਸੈਲੀਬ੍ਰੇਸ਼ਨ 'ਚ ਕਈ ਟੀ.ਵੀ. ਸਟਾਰਸ ਪਹੁੰਚੇ ਸਨ। ਦੇਬੀਨਾ ਨੇ ਪਤੀ ਅਤੇ ਦੋਸਤਾਂ ਦੀ ਮੌਜੂਦਗੀ 'ਚ ਕੇਕ ਕੱਟਿਆ।

ਇਸ ਬਰਥਡੇ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।

ਬਰਥਡੇ ਪਾਰਟੀ 'ਚ ਦੇਬੀਨਾ ਪਿੰਕ ਅਤੇ ਬਲੈਕ ਆਫ ਸ਼ੋਲਡਰ ਪਹਿਨੇ ਬੇਹੱਦ ਖੂਬਸੂਰਤ ਨਜ਼ਰ ਆਈ।

ਦੱਸ ਦੇਈਏ ਕਿ ਇਸ ਬਰਥਡੇ ਸੈਲੀਬ੍ਰੇਸ਼ਨ 'ਚ ਵਿਕਾਸ ਗੁਪਤਾ, ਮੁਨਮੁਨ ਦੱਤਾ, ਪ੍ਰਿੰਸ ਨਰੂਲਾ, ਯੂਵਿਕਾ ਚੌਧਰੀ ਅਤੇ ਕਈ ਹੋਰ ਸਟਾਰ ਨਜ਼ਰ ਆਏ।

-ll.jpg)


