ਮੁੰਬਈ(ਬਿਊਰੋ)- ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਦਾ ਬੀਤੇ ਦਿਨਜਨਮ ਦਿਨ ਸੀ, ਉਨ੍ਹਾਂ ਦੇ ਜਨਮਦਿਨ ਮੌਕੇ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸ਼ੇਅਰ ਕਰਕੇ ਸ਼ੇਰਾ ਨੂੰ ਜਨਮਦਿਨ ਤੇ ਵਧਾਈ ਦਿੱਤੀ ਹੈ । ਗੁਰੂ ਰੰਧਾਵਾ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ ਖੁਦ ਵਿਚ ਹੀ ਕਾਫੀ ਖਾਸ ਹੈ ।
ਇਸੇ ਦੌਰਾਨ ਸ਼ੇਰਾ ਨੇ ਵੀ ਆਪਣੇ ਮਾਤਾ ਪਿਤਾ ਨਾਲ ਆਪਣੇ ਜਨਮਦਿਨ ਮੌਕੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ਬਹੁਤ ਹੀ ਪਿਆਰਾ ਕੈਪਸ਼ਨ ਦਿੱਤਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ੇਰਾ ਆਪਣੇ ਪਰਿਵਾਰ ਦੇ ਕਿੰਨੇ ਕਰੀਬ ਹਨ ।
ਦੱਸ ਦੇਈਏ ਕਿ ਸ਼ੇਰਾ ਪਿਛਲੇ ਦੋ ਦਹਾਕਿਆਂ ਤੋਂ ਸਲਮਾਨ ਖਾਨ ਦੀ ਹਿਫਾਜ਼ਤ ਕਰ ਰਿਹਾ ਹੈ। ਇਨਾਂ ਲੰਬਾ ਸਮਾਂ ਕਿਸੇ ਇਕ ਸਖਸ਼ ਨਾਲ ਜੁੜੇ ਰਹਿਣਾ ਖੁਦ ਵਿਚ ਇਕ ਮਿਸਾਲ ਤਾਂ ਹੈ, ਉੱਥੇ ਸਲਮਾਨ ਵੀ ਸ਼ੇਰਾ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ। ਸਲਮਾਨ ਜਿੱਥੇ ਵੀ ਜਾਂਦੇ ਹਨ, ਸ਼ੇਰਾ ਉਸ ਜਗ੍ਹਾ ਤੇ ਇਕ ਦਿਨ ਪਹਿਲਾਂ ਹੀ ਪਹੁੰਚ ਜਾਂਦਾ ਹੈ । ਸ਼ੇਰਾ ਉਸ ਜਗ੍ਹਾ ਦਾ ਪੂਰਾ ਜਾਇਜ਼ਾ ਲੈਂਦੇ ਹਨ।