FacebookTwitterg+Mail

ਡਰਾਈਵਰੀ 2' ਗੀਤ 'ਚ ਗੁਰਨਾਮ ਦਾ ਸਾਥ ਦਵੇਗੀ ਸ਼ਿਪਰਾ ਗੋਇਲ

gurnaam bhullar new song
23 June, 2019 08:01:33 PM

ਜਲੰਧਰ (ਬਿਉਰੋ) ਸਾਲ 2017 'ਚ ਆਇਆ ਗੁਰਨਾਮ ਭੁੱਲਰ ਦਾ ਗੀਤ 'ਡਰਾਈਵਰੀ' ਕਾਫੀ ਹਿੱਟ ਹੋਇਆ ਸੀ।ਗੁਰਨਾਮ ਭੁੱਲਰ ਤੇ ਦੀਪਕ ਢਿਲੋਂ ਵੱਲੋਂ ਗਾਇਆ ਇਹ ਡਿਊਟ ਗੀਤ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ਤੇ ਹੁਣ ਇਸ ਗੀਤ ਦੀ ਤਰਜ਼ 'ਤੇ ਹੀ ਗੁਰਨਾਮ ਭੁੱਲਰ ਆਪਣਾ ਨਵਾਂ ਗੀਤ 'ਡਰਾਈਵਰੀ 2' ਲੈ ਕੇ ਆ ਰਹੇ ਹਨ। ਪਰ ਇਸ ਵਾਰ ਗੁਰਨਾਮ ਭੁੱਲਰ ਨਾਲ ਦੀਪਕ ਢਿਲੋਂ ਨਹੀਂ ਬਲਕਿ ਬਾਲੀਵੁੱਡ ਤੇ ਪਾਲੀਵੁੱਡ ਗਾਇਕਾ ਸ਼ਿਪਰਾ ਗੋਇਲ ਸਾਥ ਦੇ ਰਹੀ ਹੈ।

 
 
 
 
 
 
 
 
 
 
 
 
 
 

Releasing next song #Drivery2 on 28th june , world premiere on #PtcNetwork

A post shared by Gurnam Bhullar (@gurnambhullarofficial) on Jun 23, 2019 at 3:39am PDT


ਦੱਸਣਯੋਗ ਹੈ ਕਿ ਗੁਰਨਾਮ ਭੁੱਲਰ ਤੇ ਸ਼ਿਪਰਾ ਗੋਇਲ ਦੇ ਇਸ ਨਵੇਂ ਗੀਤ ਨੂੰ ਗੀਤਕਾਰ ਦਲਬੀਰ ਭੁੱਲਰ ਨੇ ਲਿਖਿਆ ਹੈ ਤੇ ਮਿਊਜ਼ਿਕ ਇੰਪਾਇਰ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ।ਟਰੂ ਰੂਟਸ ਨੇ ਇਸ ਗੀਤ ਦੀ ਵੀਡੀਓ ਬਣਾਈ ਹੈ।ਜੱਸ ਰਿਕਾਰਡਸ ਦੇ ਬੈਨਰ ਹੇਠ ਇਹ ਗੀਤ 28 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ ।ਗੁਰਨਾਮ ਭੁੱਲਰ ਇਸ ਤੋਂ ਪਹਿਲਾ 'ਮੈਂ ਕਰਦੀ', 'ਸ਼ਨੀਵਾਰ', 'ਡਾਇਮੰਡ' ਤੇ 'ਵਾਕੇ' ਵਰਗੇ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ।ਗੁਰਨਾਮ ਭੁੱਲਰ ਗਾਇਕੀ ਦੇ ਨਾਲ-ਨਾਲ ਫਿਲਮਾਂ 'ਚ ਵੀ ਕਾਫੀ ਸਰਗਰਮ ਹੈ।


Tags: Gurnaam BhullarPunjabi SingerNew Punjabi Songਗੁਰਨਾਮ ਭੁੱਲਰਡਰਾਈਵਰੀDrivery 2Punjabi Music Update

About The Author

Lakhan

Lakhan is content editor at Punjab Kesari