FacebookTwitterg+Mail

ਮਾਂ ਦੀ ਤਸਵੀਰ ਨਾਲ ਗੁਰਨਾਮ ਭੁੱਲਰ ਨੇ ਖੋਲ੍ਹਿਆ ਵਿਆਹ ਦਾ ਰਾਜ਼

gurnam bhullar
18 December, 2018 11:59:20 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਗੁਰਨਾਮ ਭੁੱਲਰ 'ਤੇ ਉਨ੍ਹਾਂ ਮਾਤਾ ਵਿਆਹ ਕਰਵਾਉਣ ਦੀ ਜੋਰ ਪਾ ਰਹੀ ਹੈ। ਜੀ ਹਾਂ, ਇਹਬ ਅਸੀਂ ਨਹੀਂ ਸਗੋਂ ਖੁਦ ਗੁਰਨਾਮ ਭੁੱਲਰ ਆਖ ਰਹੇ ਹਨ। ਦਰਅਸਲ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਉਨ੍ਹਾਂ ਨੇ ਲਿਖਿਆ, ''ਮੇਰੀ ਮਾਂ ਮੈਨੂੰ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੇ ਹਨ ਪਰ ਮੈਨੂੰ ਉਨ੍ਹਾਂ ਦੀ ਪਸੰਦੀਦਾ ਕੁੜੀ ਨਹੀਂ ਮਿਲ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਸੰਦ ਦੀ ਕੁੜੀ ਮਿਲ ਜਾਵੇਗੀ ਤਾਂ ਮੈਂ ਆਪਣੀ ਮਾਂ ਨੂੰ ਦੱਸ ਦਿਆਂਗਾ।'' ਸ਼ੇਅਰ ਕੀਤੀ ਤਸਵੀਰ 'ਚ ਗੁਰਨਾਮ ਭੁੱਲਰ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ। 

Punjabi Bollywood Tadka
ਦੱਸ ਦੇਈਏ ਕਿ ਗੁਰਨਾਮ ਭੁੱਲਰ ਇਕ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਗਾਇਕੀ ਦੇ ਜ਼ਰੀਏ ਖਾਸ ਪਛਾਣ ਬਣਾਈ ਹੈ। ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਹਨ, ਜਿਨ੍ਹਾਂ 'ਚ 'ਡਾਇਮੰਡ ਦੀ ਝਾਂਜਰ', 'ਪੱਕ ਠੱਕ', 'ਉਧਾਰ ਚੱਲਦਾ', 'ਜੱਟ ਜ਼ਿਮੀਂਦਾਰ', 'ਯਾਰੀ ਤੇ ਸਰਦਾਰੀ' ਵਰਗੇ ਗੀਤ ਸ਼ਾਮਲ ਹਨ, ਜੋ ਦਰਸ਼ਕਾਂ ਦੀ ਜੁਬਾਨ 'ਤੇ ਅੱਜ ਵੀ ਸੁਣਨ ਨੂੰ ਮਿਲਦੇ ਹਨ।


Tags: Gurnam Bhullar Instagram Marriage Heer Jehiya Kudia Jatt Zimindar Udhaar Chalda Fakira

Edited By

Sunita

Sunita is News Editor at Jagbani.