FacebookTwitterg+Mail

ਗੁਰਨਾਮ ਭੁੱਲਰ ਦੀ ਝੋਲੀ 'ਚ ਇਕ ਹੋਰ ਪੰਜਾਬੀ ਫਿਲਮ, ਸਰਗੁਣ ਮਹਿਤਾ ਨਾਲ ਮੁੜ ਬਣੇਗੀ ਜੋੜੀ

gurnam bhullar and sargun mehta
16 September, 2019 12:42:25 PM

ਜਲੰਧਰ (ਬਿਊਰੋ) — ਪੰਜਾਬੀ ਸਿਨੇਮਾ ਦਾ ਮਿਆਰ ਦਿਨੋਂ-ਦਿਨ ਵਧ ਰਿਹਾ ਹੈ। ਇਕੇ ਪਾਸੇ ਜਿੱਥੇ ਨਵੀਆਂ ਫਿਲਮਾਂ ਹਰ ਹਫਤੇ ਹੀ ਦੇਖਣ ਨੂੰ ਮਿਲ ਰਹੀਆਂ ਹਨ, ਉੱਥੇ ਆਉਣ ਵਾਲੀਆਂ ਫਿਲਮਾਂ ਦਾ ਸ਼ੂਟ ਵੀ ਸ਼ੁਰੂ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਫਿਲਮ 'ਸੁਰਖੀ ਬਿੰਦੀ' ਤੋਂ ਬਾਅਦ ਇਕ ਹੋਰ ਫਿਲਮ 'ਚ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਜੀ ਹਾਂ, ਪੰਜਾਬੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਨਜ਼ਰ ਆਉਣਗੇ, ਜਿਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਅੰਬਰਦੀਪ ਸਿੰਘ ਦੀ ਲਿਖੀ ਅਤੇ ਕਸਸ਼ਿਤਿਜ ਚੌਧਰੀ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਇਸ ਫਿਲਮ ਨੂੰ ਸ਼੍ਰੀ ਨਰੋਤਮ ਫਿਲਮਜ਼ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਨਿਰਦੇਸ਼ਕ ਕਸਸ਼ਿਤਿਜ ਚੌਧਰੀ ਦੀਆਂ ਇਸ ਤੋਂ ਪਹਿਲਾਂ ਫਿਲਮਾਈਆਂ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਉਹ 'ਹੀਰ ਰਾਝਾਂ', 'ਯਾਰਾ ਉਹ ਦਿਲਦਾਰਾ', 'ਮਿਸਟਰ ਐਂਡ ਮਿਸਿਜ਼ 420', 'ਮਿਸਟਰ ਐਂਡ ਮਿਸਿਜ਼ 420 ਰਿਟਰਨ', 'ਊੜਾ ਐੜਾ' ਅਤੇ 'ਗੋਲਕ ਬੁਗਨੀ ਬੈਂਕ 'ਤੇ ਬਟੂਆ' ਵਰਗੀਆਂ ਸੁਪਰ ਹਿੱਟ ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ।

Punjabi Bollywood Tadka

ਦੱਸਣਯੋਗ ਹੈ ਕਿ 'ਸੁਰਖੀ ਬਿੰਦੀ' 'ਚ ਤਾਂ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅੰਬਰਦੀਪ ਸਿੰਘ ਦੀ ਕਹਾਣੀ 'ਚ ਦੋਵੇਂ ਕਿਹੋ ਜਿਹੇ ਕਿਰਦਾਰ 'ਚ ਨਜ਼ਰ ਆਉਂਦੇ ਹਨ।


Tags: Gurnam BhullarSargun MehtaSohreyan Da Pind Aa GyaShot StartGanganagarRajasthanofficial InstagramJagdeep Sidhu

Edited By

Sunita

Sunita is News Editor at Jagbani.