FacebookTwitterg+Mail

ਨਾਰਾਜ਼ ਹੋਏ ਫੈਨ ਨੂੰ ਮਨਾਉਣ ਭਿਖੀਵਿੰਡ ਪਹੁੰਚੇ ਗੁਰਨਾਮ ਭੁੱਲਰ, ਹੋਇਆ ਰਾਜ਼ੀਨਾਮਾ

gurnam bhullar arrives at bhikhiwind village
26 September, 2019 02:23:47 AM

ਭਿੱਖੀਵਿੰਡ, ਖਾਲੜਾ  ( ਭਾਟੀਆ ) ਬੀਤੇ ਦਿਨੀਂ 15 ਸਤੰਬਰ ਨੂੰ ਕਸਬਾ ਭਿੱਖੀਵਿੰਡ ਵਿਖੇ ਬਾਬਾ ਖੇਤਰਪਾਲ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਸੀ, ਜਿਸ 'ਚ ਲੋਕਾਂ ਦਾ ਮਨੋਰੰਜਨ ਕਰਨ ਲਈ ਪੰਜਾਬ ਦੇ ਮਸ਼ਹੂਰ ਕਲਾਕਾਰ ਗੁਰਨਾਮ ਭੁੱਲਰ ਵਿਸ਼ੇਸ਼ ਤੌਰ 'ਤੇ ਪੁੱਜੇ ਸਨ।

ਇਸ ਦੌਰਾਨ ਸਟੇਜ 'ਤੇ ਚੱਲਦੇ ਪ੍ਰੋਗਰਾਮ 'ਚ ਗਾਇਕ ਗੁਰਨਾਮ ਭੁੱਲਰ ਦਾ ਫੈਨ ਰਾਜੂ ਬੇਦੀ ਜੋ ਕਿ ਗੁਰਨਾਮ ਭੁੱਲਰ ਦੀ ਫੋਟੋ ਨੂੰ ਫਰੇਮ ਕਰਵਾ ਕੇ ਲਿਆਇਆ ਸੀ, ਜਿਸ ਦਾ ਮਕਸਦ ਇਹ ਸੀ ਕਿ ਉਹ ਗੁਰਨਾਮ ਭੁੱਲਰ ਨੂੰ ਫੋਟੋ ਭੇਟ ਕਰੇਗਾ, ਜਦੋਂ ਉਹ ਸਟੇਜ 'ਤੇ ਗੁਰਨਾਮ ਭੁੱਲਰ ਨੂੰ ਗਿਫਟ ਦੇਣ ਲਈ ਅੱਗੇ ਵਧਿਆ ਤਾਂ ਗਾਇਕ ਭੁੱਲਰ ਨੇ ਕਿਹਾ ਕਿ ਯਾਰ ਕੰਪਿਊਟਰ ਨਾਲ ਤਿਆਰ ਕਰ ਕੇ ਫੋਟੋ ਦੇਣ ਆ ਗਿਆ ਏ, ਇਹ ਕਿੱਡੀ ਕੁ ਵੱਡੀ ਗੱਲ ਹੈ, ਏਦਾ ਨਾ ਕਰੋ ਯਾਰ। ਜਿਸ ਤੋਂ ਬਾਅਦ ਇਹ ਗੱਲ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕਾਂ ਵੱਲੋਂ ਨੌਜਵਾਨ ਨਾਲ ਗਾਇਕ ਵੱਲੋਂ ਸਟੇਜ 'ਤੇ ਕੀਤੇ ਦੁਰਵਿਵਹਾਰ ਕਾਰਣ ਗਾਇਕ ਖਿਲਾਫ ਭੱਦੇ ਕੁਮੈਂਟ ਲਿਖਣੇ ਸ਼ੁਰੂ ਕਰ ਦਿੱਤੇ।

ਇਸ ਤੋਂ ਬਾਅਦ ਗਾਇਕ ਗੁਰਨਾਮ ਭੁੱਲਰ ਅੱਜ ਆਪਣੇ ਜਾਣਕਾਰ ਗਾਇਕ ਸੁਰਜੀਤ ਭੁੱਲਰ ਦੇ ਘਰ ਪੁੱਜੇ। ਜਿਥੇ ਉਸ ਨੌਜਵਾਨ ਰਾਜੂ ਬੇਦੀ ਨੂੰ ਵੀ ਬੁਲਾਇਆ ਗਿਆ। ਦੋਵਾਂ ਵੱਲੋਂ ਆਪਣੀ-ਆਪਣੀ ਗੱਲ ਰੱਖਣ ਤੋਂ ਬਾਅਦ ਮੌਕੇ 'ਤੇ ਮੌਜੂਦ ਗਾਇਕ ਸਰਜੀਤ ਭੁੱਲਰ ਅਤੇ ਸਰਪੰਚ-ਪੰਚ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਦੋਵਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਗਿਆ। ਇਸ ਮੌਕੇ ਰਾਜੂ ਬੇਦੀ ਨੇ ਕਿਹਾ ਕਿ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਗਲਤੀ ਮੰਨ ਲਈ ਹੈ। ਉਸ ਨੇ ਕਿਹਾ ਕਿ ਉਹ ਹਮੇਸ਼ਾ ਗੁਰਨਾਮ ਭੁੱਲਰ ਦਾ ਫੈਨ ਰਹੇਗਾ।

ਇਸ ਮੌਕੇ ਗਾਇਕ ਗੁਰਨਾਮ ਭੁੱਲਰ ਅਤੇ ਗਾਇਕ ਸੁਰਜੀਤ ਭੁੱਲਰ ਨੇ ਫੈਨ ਰਾਜੂ ਬੇਦੀ ਨਾਲ ਸੈਲਫੀਆਂ ਵੀ ਲਈਆਂ। ਇਸ ਮੌਕੇ ਹਰਪਾਲ ਸਿੰਘ ਬੇਦੀ, ਮੰਗਤ ਰਾਮ, ਗੁਰਲਾਲ ਕੁਮਾਰ, ਗੁਰਬੀਰ ਸਿੰਘ ਬੇਦੀ ਆਦਿ ਹਾਜ਼ਰ ਸਨ ।


Tags: Gurnam Bhullar FanBhikhiwind Village ਗੁਰਨਾਮ ਭੁੱਲਰ ਫੈਨ ਭਿਖੀਵਿੰਡ ਪਿੰਡ

About The Author

Karan Kumar

Karan Kumar is content editor at Punjab Kesari