FacebookTwitterg+Mail

ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਗੁਰਨਾਮ ਭੁੱਲਰ ਨੇ ਇੰਝ ਦਿੱਤੀ ਸ਼ਰਧਾਂਜਲੀ (ਵੀਡੀਓ)

gurnam bhullar gives tribute kulwinder dhillon with kali kite mil song
29 May, 2020 09:01:11 AM

ਜਲੰਧਰ (ਬਿਊਰੋ) — ਤਾਲਾਬੰਦੀ ਦੇ ਚੱਲਦਿਆਂ ਪੰਜਾਬੀ ਗਾਇਕ ਵੀ ਆਪੋ-ਆਪਣੇ ਘਰ 'ਚ ਹੀ ਸਮਾਂ ਬਿਤਾ ਰਹੇ ਹਨ ਪਰ ਉਹ ਇਸ ਸਮੇਂ ਦਾ ਪੂਰਾ ਫਾਇਦਾ ਲੈਂਦੇ ਹੋਏ ਆਪਣੇ ਫੈਨਜ਼ ਨੂੰ ਸਰਪ੍ਰਾਇਜ਼ ਦੇ ਰਹੇ ਹਨ। ਨਾਮੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਪੰਜਾਬੀ ਸੰਗੀਤ ਜਗਤ ਦੇ ਨਾਮੀ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਹ ਕੁਲਵਿੰਦਰ ਢਿੱਲੋਂ ਦਾ ਸੁਪਰ ਹਿੱਟ ਗੀਤ 'ਕੱਲੀ ਕਿਤੇ ਮਿਲ' ਗੀਤ ਨੂੰ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੋ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ 'ਤੇ ਆ ਚੁੱਕੇ ਹਨ।

 
 
 
 
 
 
 
 
 
 
 
 
 
 

Music @vikrantgroovesofficial video @vishavjeet_naddha video idea inspired from dear big brother @ammyvirk

A post shared by Gurnam Bhullar (@gurnambhullarofficial) on May 26, 2020 at 7:45am PDT

ਤਾਲਾਬੰਦੀ 'ਚ ਬਹੁਤ ਸਾਰੇ ਗਾਇਕ ਪੁਰਾਣੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਰੀਮੇਕ ਕਰਕੇ ਸ਼ੇਅਰ ਕਰ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਐਮੀ ਵਿਰਕ ਵੀ ਬਹੁਤ ਸਾਰੇ ਪੁਰਾਣੇ ਪੰਜਾਬੀ ਗੀਤਾਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰ ਚੁੱਕੇ ਹਨ।

ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਉਹ ਪੰਜਾਬੀ ਸੰਗੀਤ ਜਗਤ ਦੇ ਨਾਲ ਅਦਾਕਾਰੀ ਦੇ ਖੇਤਰ ਵੀ ਆਪਣੀ ਐਕਟਿੰਗ ਦਾ ਲੋਹਾ ਮਨਵਾ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਨੇ 'ਸੁਰਖੀ ਬਿੰਦੀ' ਵਰਗੀ ਸੁਪਰ ਹਿੱਟ ਫਿਲਮ ਦਿੱਤੀ ਸੀ। ਇਸ ਤੋਂ ਇਲਾਵਾ ਇਸ ਸਾਲ ਵੀ ਉਨ੍ਹਾਂ ਦੀ ਕਈ ਫਿਲਮਾਂ ਆਉਣੀਆਂ ਸਨ ਪਰ ਕੋਰੋਨਾ ਵਾਇਰਸ ਕਰਕੇ ਆਉਣ ਵਾਲੀ ਫਿਲਮਾਂ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਹੈ।


Tags: Gurnam BhullarGives TributeKulwinder DhillonKali Kite MilSong

About The Author

sunita

sunita is content editor at Punjab Kesari