FacebookTwitterg+Mail

'ਵਾਕੇ' ਗੀਤ ਨਾਲ ਗੁਰਨਾਮ ਭੁੱਲਰ ਦੇ ਹਰ ਪਾਸੇ ਚਰਚੇ (ਵੀਡੀਓ)

gurnam bhullar new song waake
03 May, 2019 09:21:31 AM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਪੰਜਾਬੀ ਗਾਇਕ ਤੇ ਉੱਘੇ ਅਦਾਕਾਰ ਗੁਰਨਾਮ ਭੁੱਲਰ ਦੇ ਹਰ ਪਾਸੇ ਚਰਚੇ ਹੋ ਰਹੇ ਹਨ। ਦਰਅਸਲ, ਕੁਝ ਦਿਨ ਪਹਿਲਾ ਹੀ ਗੁਰਨਾਮ ਭੁੱਲਰ ਦਾ ਗੀਤ 'ਵਾਕੇ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਦੱਸ ਦਈਏ ਕਿ 'ਵਾਕੇ' ਗੀਤ 'ਚ ਦਰਸ਼ਕਾਂ ਨੂੰ  ਗੁਰਨਾਮ ਭੁੱਲਰ ਦਾ ਵੱਖਰਾ ਹੀ ਅੰਦਾਜ਼ ਦੇਖਣ ਮਿਲਿਆ ਹੈ, ਜੋ ਉਨ੍ਹਾਂ ਦੇ ਫੈਨਜ਼ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।


ਜਾਣਕਾਰੀ ਦਿੰਦਿਆਂ ਜਸਵੀਰ ਪਾਲ ਸਿੰਘ ਨੇ ਦੱਸਿਆ ਕਿ ਗੁਰਨਾਮ ਭੁੱਲਰ ਦੇ ਸਿੰਗਲ ਟਰੈਕ 'ਵਾਕੇ' ਨੂੰ ਜੱਸ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਮਿਊਜ਼ਿਕ ਮਿਕਸ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਗੁਰਨਾਮ ਭੁੱਲਰ ਦੇ ਸਿੰਗਲ ਟਰੈਕ 'ਵਾਕੇ' ਨੂੰ ਵਿੱਕੀ ਧਾਲੀਵਾਲ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ। ਬੀ. ਟੁਗੈਦਰ ਨੇ ਇਸ ਗੀਤ ਦੀ ਵੀਡੀਓ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂਟਿਊਬ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ। 


Tags: WaakeGurnam BhullarMixsinghNew Punjabi SongVicky DhaliwalPunjabi Celebrity

Edited By

Sunita

Sunita is News Editor at Jagbani.