ਜਲੰਧਰ (ਬਿਊਰੋ) - ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਗੁਰਨਾਮ ਭੁੱਲਰ ਬਹੁਤ ਜਲਦ ਆਪਣੇ ਨਵੇਂ ਗੀਤ 'ਪਾਗਲ' ਨਾਲ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਖੁਦ ਗੁਰਨਾਮ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਉਨ੍ਹਾਂ ਨੇ ਗੀਤ ਦਾ ਇਕ ਪੋਸਟਰ ਵੀ ਸ਼ੇਅਰ ਕੀਤਾ ਹੈ। ਗੁਰਨਾਮ ਭੁੱਲਰ ਦੇ ਗੀਤ 'ਪਾਗਲ' ਦੇ ਬੋਲ ਨਾਮੀ ਗੀਤਕਾਰ ਸਿੰਘ ਜੀਤ ਨੇ ਸ਼ਿੰਗਾਰੇ ਹਨ, ਜਿਸਨੂੰ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਨਾਮੀ ਡਾਇਰੈਕਟਰ ਬਲਜੀਤ ਸਿੰਘ ਦਿਓ ਨੇ ਬਣਾਇਆ ਹੈ, ਜਿਸ ਨੂੰ ਜੱਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਜਾਵੇਗਾ। ਗੁਰਨਾਮ ਭੁੱਲਰ ਇਸ ਤੋਂ ਪਹਿਲਾਂ 'ਡਾਇਮੰਡ', 'ਫੋਨ ਮਾਰ ਦੀ', 'ਰੱਖ ਲਈ ਪਿਆਰ ਨਾਲ', 'ਜੱਟ ਜ਼ਿਮੀਂਦਾਰ', 'ਪੱਕ ਠੱਕ', 'ਖਰਚੇ', 'ਫਕੀਰਾ' ਸਮੇਤ ਕਈ ਹਿੱਟ ਗੀਤਾਂ ਨਾਲ ਵਾਹ ਵਾਹੀ ਖੱਟ ਚੁੱਕੇ ਹਨ।
ਦੱਸਣਯੋਗ ਹੈ ਹਾਲ ਹੀ 'ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਫਿਲਮ 'ਸੁਰਖੀ ਬਿੰਦੀ' ਰਿਲੀਜ਼ ਹੋਈ ਹੈ, ਜਿਸ ਬਾਕਸ ਆਫਿਸ 'ਤੇ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।