FacebookTwitterg+Mail

ਗੁਰਪ੍ਰੀਤ ਘੁੱਗੀ ਦੀ ਕਾਮਯਾਬੀ ਪਿੱਛੇ ਹੈ ਇਸ ਵਿਅਕਤੀ ਦਾ ਹੱਥ

gurpreet ghuggi
21 December, 2018 09:00:09 AM

ਜਲੰਧਰ (ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ 'ਚ ਦਿਨੋਂ-ਦਿਨ ਤਰੱਕੀ ਕਰ ਰਿਹਾ ਐਕਟਰ ਗੁਰਪ੍ਰੀਤ ਘੁੱਗੀ ਦਾ ਨਾਂ ਹੁਣ ਉਨ੍ਹਾਂ ਸੁਪਰਸਟਾਰਾਂ 'ਚੋਂ ਇਕ ਹੈ, ਜੋ ਲੋਕਾਂ ਦੇ ਦਿਲਾਂ 'ਚ ਵਸ ਚੁੱਕੇ ਹਨ। ਪੰਜਾਬ ਦੇ ਕਾਮੇਡੀਅਨ ਘੁੱਗੀ ਜਿਨ੍ਹਾਂ ਨੇ ਅਪਣੀ ਕਾਮੇਡੀ ਨਾਲ ਸਾਰਿਆਂ ਦੇ ਢਿੱਠਾਂ 'ਚ ਹਾਸੇ ਦੀਆਂ ਪੀੜਾਂ ਪਾਇਆਂ ਹਨ। ਗੁਰਪ੍ਰੀਤ ਘੁੱਗੀ ਨੂੰ ਇਕ ਪੰਜਾਬੀ ਅਦਾਕਾਰ, ਕਾਮੇਡੀਅਨ ਅਤੇ ਸਿਆਸਤਦਾਨ ਵੱਜੋਂ ਵੀ ਜਾਣਿਆ ਜਾਂਦਾ ਹੈ। ਗੁਰਪ੍ਰੀਤ ਘੁੱਗੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਤਸਵੀਰਾਂ ਤੇ ਵੀਡੀਓ ਨੂੰ ਫੈਨਜ਼ ਨਾਲ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਅਪਣੇ ਫੇਸਬੁੱਕ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਵਿਪਨ ਕੁਮਾਰ ਉਹ ਖਾਸ ਸ਼ਖਸ਼ ਹਨ, ਜਿਨ੍ਹਾਂ ਦਾ ਉਨ੍ਹਾਂ ਦੀ ਸਫਲਤਾ 'ਚ ਬਹੁਤ ਵੱਡਾ ਯੋਗਦਾਨ ਹੈ। ਗੁਰਪ੍ਰੀਤ ਘੁੱਗੀ ਨੇ ਆਪਣੀ ਸਫਲਤਾ ਲਈ ਆਪਣੇ ਸਹਾਇਕ ਥੰਮ੍ਹਾਂ 'ਚੋਂ ਵਿਪਨ ਕੁਮਾਰ ਨੂੰ ਇਕ ਦੱਸਿਆ ਹੈ। ਵਿਪਨ ਕੁਮਾਰ ਜੋ ਕਿ ਗੁਰਪ੍ਰੀਤ ਘੁੱਗੀ ਦੇ ਲੰਬੇ ਸਮੇਂ ਤੋਂ ਅਸਿਸਟੈਂਟ ਵਜੋਂ ਉਨ੍ਹਾਂ ਨਾਲ ਜੁੜੇ ਹਨ। ਤਸਵੀਰ 'ਚ ਨਜ਼ਰ ਆ ਰਿਹਾ ਹੈ ਕਿ ਘੁੱਗੀ ਅਪਣੇ ਨਾਲ ਕੰਮ ਕਰਨ ਵਾਲਿਆਂ ਦਾ ਕਿੰਨਾ ਸਤਿਕਾਰ ਤੇ ਪਿਆਰ ਤੇ ਮਾਣ ਕਰਦੇ ਹਨ।


ਦੱਸ ਦਈਏ ਕਿ ਗੁਰਪ੍ਰੀਤ ਘੁੱਗੀ ਨੇ 'ਕੈਰੀ ਆਨ ਜੱਟਾ', 'ਨਮਸਤੇ ਲੰਡਨ', 'ਰੇਸ','ਦਾਣਾ-ਪਾਣੀ' ਵਰਗੀਆਂ ਕਈ ਹੋਰ ਫਿਲਮਾਂ 'ਚ ਸ਼ਾਨਦਾਰ ਕਿਰਦਾਰ ਨਿਭਾ ਕੇ ਲੋਕਾਂ ਦੇ ਦਿਲਾਂ 'ਚ ਡੂੰਘੀ ਛਾਪ ਛੱਡੀ ਹੈ। ਗੁਰਪ੍ਰੀਤ ਘੁੱਗੀ ਫਿਲਮ 'ਅਰਦਾਸ' ਅਤੇ 'ਸੰਨ ਆਫ ਮਨਜੀਤ ਸਿੰਘ' 'ਚ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਸਾਰਿਆਂ ਨੂੰ ਇਮੋਸ਼ਨਲ ਕਰਕੇ ਸਰੋਤਿਆਂ ਦੇ ਦਿਲ ਜਿੱਤ ਚੁੱਕੇ ਹਨ।


Tags: Gurpreet Ghuggi Vipan Kumar Asa Nu Maan Watna Da Dil Apna Punjabi Yaaran Naal Baharan

Edited By

Sunita

Sunita is News Editor at Jagbani.