FacebookTwitterg+Mail

ਗੁਰਪ੍ਰੀਤ ਘੁੱਗੀ ਨੂੰ ਫਿਲਮ ਦੇ ਸੈੱਟ 'ਤੇ ਚੜ੍ਹਿਆ ਅਜਿਹਾ ਬੁਖਾਰ, ਦੇਖੋ ਵੀਡੀਓ

gurpreet ghuggi
28 March, 2019 12:18:52 PM

ਜਲੰਧਰ(ਬਿਊਰੋ)—  ਸ਼ੋਸ਼ਲ ਮੀਡੀਆ ਦਾ ਬੁਖਾਰ ਅੱਜਕਲ ਹਰ ਇਕ ਨੂੰ ਚੜ੍ਹਿਆ ਹੋਇਆ ਹੈ। ਫਿਲਮੀ ਸਿਤਾਰੇ ਵੀ ਇਸ ਤੋਂ ਬਚ ਨਹੀਂ ਸਕੇ ਹਨ। ਜੀ ਹਾਂ ਗੁਰਪ੍ਰੀਤ ਘੁੱਗੀ ਨੂੰ ਸ਼ੋਸ਼ਲ ਮੀਡੀਆ ਦਾ ਬੁਖਾਰ ਅਜਿਹਾ ਹੋਇਆ ਹੈ ਕਿ ਸ਼ੋਸ਼ਲ ਮੀਡੀਆ ਦੇ ਨਾਮ ਲਏ ਤੋਂ ਬਿਨਾਂ ਹਿੱਲਜੁੱਲ ਵੀ ਨਹੀਂ ਰਹੇ। ਉਨ੍ਹਾਂ ਦੇ ਆਲੇ-ਦੁਆਲੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਅਦਾਕਾਰ ਖੜੇ ਅਵਾਜ਼ਾਂ ਮਾਰ ਰਹੇ ਹਨ। ਜਿੰਨ੍ਹਾਂ 'ਚ ਰਾਜਵੀਰ ਜਵੰਦਾ, ਹਾਰਬੀ ਸੰਘਾ ਅਤੇ ਰਘਵੀਰ ਬੋਲੀ ਵੀ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Social Media bukhar @rajvirjawandaofficial @raghveerboliofficial

A post shared by Gurpreet Ghuggi (@ghuggigurpreet) on Mar 27, 2019 at 7:48pm PDT


ਵੀਡੀਓ 'ਚ ਭਾਵੇਂ ਇਹ ਅਦਾਕਾਰ ਐਕਟਿੰਗ ਹੀ ਕਰ ਰਹੇ ਹਨ ਪਰ ਵੱਡਾ ਸੰਦੇਸ਼ ਵੀ ਦੇ ਰਹੇ ਹਨ। ਸ਼ੋਸ਼ਲ ਮੀਡੀਆ ਦਾ ਬੁਖਾਰ ਤਾਂ ਆਮ ਤੋਂ ਲੈ ਕੇ ਫਿਲਮੀ ਸਿਤਾਰਿਆਂ ਦੇ ਸਰ ਚੜ੍ਹ ਕੇ ਬੋਲ ਰਿਹਾ ਹੈ। ਹਰ ਕੋਈ ਸ਼ੋਸ਼ਲ ਮੀਡੀਆ ਨੂੰ ਆਪਣੇ ਹਿਸਾਬ ਨਾਲ ਵਰਤ ਰਿਹਾ ਹੈ। ਗੁਰਪ੍ਰੀਤ ਘੁੱਗੀ ਹੋਰਾਂ ਦਾ ਇਹ ਵੀਡੀਓ ਰਾਜਵੀਰ ਜਵੰਦਾ ਦੀ ਅਗਲੀ ਫਿਲਮ 'ਯਮਲਾ' ਦੇ ਸੈੱਟ ਦਾ ਲੱਗ ਰਿਹਾ ਹੈ। ਜਿਸ ਦਾ ਸ਼ੂਟ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਹੈ।

ਦੱਸ ਦਈਏ ਫਿਲਮ ਦਾ ਸ਼ੂਟ ਅੰਮ੍ਰਿਤਸਰ 'ਚ ਚੱਲ ਰਿਹਾ ਹੈ। 'ਯਮਲਾ' ਫਿਲਮ 'ਚ ਰਾਜਵੀਰ ਜਵੰਦਾ ਅਤੇ ਸਾਨਵੀ ਧੀਮਾਨ ਦੀ ਜੁਗਲਬੰਦੀ ਦੇਖਣ ਨੂੰ ਮਿਲੇਗੀ। ਰਾਜਵੀਰ ਜਵੰਦਾ ਅਤੇ ਸਾਨਵੀ ਧੀਮਾਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਨਵਨੀਤ ਢਿੱਲੋਂ ਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। 'ਯਮਲਾ' ਫਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ।

 


Tags: Gurpreet GhuggiInstagram Video Pollywood CelebrityPollywood Khabarਪਾਲੀਵੁੱਡ ਸਮਾਚਾਰ

Edited By

Manju

Manju is News Editor at Jagbani.