ਜਲੰਧਰ(ਬਿਊਰੋ)— ਜਦੋਂ ਵੀ ਪੰਜਾਬੀ ਕਾਮੇਡੀ ਫਿਲਮਾਂ ਦੀ ਗੱਲ ਕੀਤੀ ਜਾਵੇਗੀ ਤਾਂ 'ਚੱਕ ਦੇ ਫੱਟੇ' ਦਾ ਜ਼ਿਕਰ ਜ਼ਰੂਰ ਹੋਵੇਗਾ। ਇਸ ਫਿਲਮ ਨੂੰ ਰਿਲੀਜ਼ ਹੋਇਆਂ 10 ਸਾਲ ਪੂਰੇ ਹੋ ਚੁੱਕੇ ਹਨ। ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਗੁਰਪ੍ਰੀਤ ਘੁੱਗੀ ਨੇ ਫਿਲਮ ਦੇ 10 ਸਾਲ ਪੂਰੇ ਹੋਣ ਦੀ ਜਾਣਕਾਰੀ ਦਿੱਤੀ ਸਵਰਗੀ ਜਸਪਾਲ ਭੱਟੀ ਤੇ ਵਿਵੇਕ ਸ਼ੌਕ ਨੂੰ ਯਾਦ ਕੀਤਾ। ਗੁਰਪ੍ਰੀਤ ਘੁੱਗੀ ਨੇ ਲਿਖਿਆ, '10 ਸਾਲ ਪਹਿਲਾਂ ਅੱਜ ਦੇ ਦਿਨ ਰਿਲੀਜ਼ ਹੋਈ ਸੀ ਚੱਕ ਦੇ ਫੱਟੇ। ਅਸੀਂ ਹਮੇਸ਼ਾ ਤੁਹਾਨੂੰ ਯਾਦ ਕਰਦੇ ਹਾਂ ਜਸਪਾਲ ਭੱਟੀ ਤੇ ਵਿਵੇਕ ਸ਼ੌਕ ਭਾਜੀ।
ਤੁਹਾਨੂੰ ਦੱਸ ਦੇਈਏ ਕਿ 'ਚੱਕ ਦੇ ਫੱਟੇ' ਫਿਲਮ 'ਚ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਸਮੀਪ ਕੰਗ, ਜਸਪਾਲ ਭੱਟੀ, ਜਸਵਿੰਦਰ ਭੱਲਾ, ਵਿਵੇਕ ਸ਼ੌਕ ਤੇ ਮਾਹੀ ਗਿੱਲ ਨੇ ਅਹਿਮ ਭੂਮਿਕਾ ਨਿਭਾਈ ਸੀ, ਜਿਹੜੀ ਉਸ ਸਮੇਂ ਸੁਪਰਹਿੱਟ ਰਹੀ ਸੀ। ਮਾਹੀ ਗਿੱਲ ਨੂੰ ਪਾਉਣ ਲਈ ਇਨ੍ਹਾਂ ਸਾਰਿਆਂ ਨੇ ਕਾਮੇਡੀ ਕਰਕੇ ਸਾਰਿਆਂ ਦੇ ਢਿੱਡੀਂ ਪੀੜਾਂ ਪਾਈਆਂ ਉਹ ਇਸ ਫਿਲਮ ਨੂੰ ਦੇਖਣ ਵਾਲੇ ਭਲੀ ਭਾਂਤ ਜਾਣਦੇ ਹਨ।