FacebookTwitterg+Mail

ਮਹਿਬੂਬਾ ਨੇ ਵਿਛੋੜੇ ਨੂੰ ਗੁਰੂ ਰੰਧਾਵਾ ਨੇ 'ਬਲੈਕ' 'ਚ ਕੀਤਾ ਬਿਆਨ (ਵੀਡੀਓ)

guru randhawa  s latest sad punjabi song black released
27 November, 2019 01:23:35 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ ਆਪਣੇ ਨਵੇਂ ਸਿੰਗਲ ਟਰੈਕ 'ਬਲੈਕ' ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਸੈਡ ਸੌਂਗ ਨੂੰ ਗੁਰੂ ਰੰਧਾਵਾ ਨੇ ਆਪਣੀ ਦਰਦ ਭਰੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਮੁੰਡੇ ਦੇ ਪੱਖ ਤੋਂ ਗਾਇਆ, ਜਿਸ ਨੇ ਜ਼ਿੰਦਗੀ 'ਚ ਸਫਲਤਾ ਤਾਂ ਪਾ ਲਈ ਹੈ ਪਰ ਆਪਣੇ ਪਿਆਰ ਨੂੰ ਹਮੇਸ਼ਾ ਲਈ ਗੁਆਹ ਦਿੱਤਾ ਹੁੰਦਾ ਹੈ। ਇਸ ਗੀਤ 'ਚ ਉਹ ਆਪਣੀ ਮਹਿਬੂਬਾ ਨੂੰ ਗੁਆਉਣ ਦੇ ਦਰਦ ਨੂੰ ਬੇਹੱਦ ਹੀ ਖੂਬਸੂਰਤੀ ਨਾਲ ਬਿਆਨ ਕਰ ਰਹੇ ਹਨ।


ਗੱਲ ਕਰੀਏ ਦਿਲ ਨੂੰ ਛੂਹ ਜਾਣ ਵਾਲੇ ਬੋਲ ਬੰਟੀ ਬੈਂਸ ਦੀ ਕਲਮ 'ਚੋਂ ਨਿਕਲੇ ਹਨ ਅਤੇ ਮਿਊਜ਼ਿਕ ਡੇਵੀ ਸਿੰਘ (DAVVY SINGH) ਨੇ ਦਿੱਤਾ ਹੈ। ਗੀਤ ਦੇ ਵੀਡੀਓ ਨੂੰ ਹੈਰੀ ਸਿੰਘ ਤੇ ਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ 'ਚ ਅਦਾਕਾਰੀ ਕਰਦੇ ਹੋਏ ਗੁਰੂ ਰੰਧਾਵਾ ਤੇ ਫੀਮੇਲ ਮਾਡਲ ਕ੍ਰਿਸ਼ਨਾ ਮੁਖਰਜੀ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਟੀ-ਸੀਰੀਜ਼ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੁਝ ਹੀ ਘੰਟੇ ਪਹਿਲਾਂ ਰਿਲੀਜ਼ ਹੋਏ ਇਸ ਗੀਤ ਦੇ ਵਿਊਜ਼ ਲੱਖਾਂ 'ਚ ਪਹੁੰਚ ਚੁੱਕੇ ਹਨ।


Tags: Guru RandhawaLatest Sad SongBlackReleasedPunjabi Singer

About The Author

sunita

sunita is content editor at Punjab Kesari