ਮੁੰਬਈ(ਬਿਊਰੋ)- ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਟੀ-ਸੀਰੀਜ਼ ਦੇ ਮਾਲਕ ਮਰਹੂਮ ਗੁਲਸ਼ਨ ਕੁਮਾਰ ਦੇ ਭਰਾ ਦੇ ਕ੍ਰਿਸ਼ਨ ਕੁਮਾਰ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਂਨ੍ਹਾਂ ਨਾਲ ਹੋਰ ਵੀ ਇਕ ਵਿਅਕਤੀ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਰੰਧਾਵਾ ਹਿੰਦੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਕ੍ਰਿਸ਼ਨ ਕੁਮਾਰ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਹਨ।
ਦੱਸ ਦਈਏ ਕਿ ਕ੍ਰਿਸ਼ਨ ਕੁਮਾਰ ਕਿਸੇ ਸਮੇਂ ‘ਚ ਮਸ਼ਹੂਰ ਗਾਇਕ ਅਤੇ ਅਦਾਕਾਰ ਰਹੇ ਹਨ ਪਰ ਹੁਣ ਉਹ ਆਪਣਾ ਸਮਾਂ ਕੰਪਨੀ ਦਾ ਕੰਮ ਦੇਖਣ ‘ਚ ਬਿਤਾ ਰਹੇ ਹਨ । ਗੁਰੂ ਰੰਧਾਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇਕ ਕੌਮਾਂਤਰੀ ਕਲਾਕਾਰ ਦੇ ਤੌਰ ‘ਤੇ ਆਪਣੀ ਪਛਾਣ ਬਣਾ ਚੁੱਕੇ ਹਨ ਅਤੇ ਉਨ੍ਹਾਂ ਨੇ ਪਿੱਛੇ ਜਿਹੇ ‘ਸਲੋਲੀ ਸਲੋਲੀ’ ਗੀਤ ਵੀ ਗਾਇਆ ਸੀ, ਜੋ ਕਿ ਕਾਫੀ ਪਸੰਦ ਕੀਤਾ ਗਿਆ।