FacebookTwitterg+Mail

ਗੀਤਾਂ ਦੀ ਨਕਲ ਕਰਨ ਵਾਲਿਆਂ ਤੋਂ ਨਾਖੁਸ਼ ਹਨ ਨਾਮੀ ਗਾਇਕ ਗੁਰੂ ਰੰਧਾਵਾ

guru randhawa
20 July, 2017 02:44:33 PM

ਜਲੰਧਰ— ਪੰਜਾਬੀ ਇੰਡਸਟਰੀ 'ਚ ਪ੍ਰਸਿੱਧੀ ਖੱਟਣ ਵਾਲਾ ਨਾਮੀ ਗਾਇਕ ਗੁਰੂ ਰੰਧਾਵਾ ਨੂੰ ਵੀ ਹੋਰਾਂ ਗਾਇਕਾਂ ਵਾਂਗ ਲਾਈਵ ਕਰਨਾ ਕਾਫੀ ਪਸੰਦ ਹੈ। ਇਕ  ਇੰਟਰਵਿਊ ਦੌਰਾਨ ਗੁਰੂ ਰੰਧਾਵਾ ਨੇ ਕਿਹਾ ਕਿ ਜੋ ਗਾਇਕ ਸਰੋਤਿਆਂ ਨੂੰ ਵਦੀਆ ਪਰਦਰਸ਼ਨ ਦੇਣ ਖਾਤਰ ਠੱਗਦੇ ਹਨ ਉਹ ਆਲੋਚਨਾ ਦੇ ਪਾਤਰ ਹਨ। ਉਨ੍ਹਾਂ ਦਾ ਇਹ ਇਸ਼ਾਰਾ ਕੈਨੇਡੀਅਨ ਪੌਪ ਗਾਇਕ ਜਸਟਿਨ ਬੀਬਰ ਵੱਲ ਸੀ, ਜੋ ਕਿ ਭਾਰਤ 'ਚ ਪਹਿਲੀ ਵਾਰ ਪਰਦਰਸ਼ਨ ਕਰਨ ਆਏ ਸਨ ਪਰ ਸਮਾਰੋਹ ਦੌਰਾਨ ਗਾਇਕ ਨੇ ਸਟੇਜ ਪਿੱਛੇ ਆਪਣੇ ਗਾਣਿਆਂ ਦੀ ਸੀ. ਡੀ ਚਲਾ ਕੇ ਰੱਖੀ ਸੀ। ਇਸ ਨੂੰ ਅੰਗਰੇਜ਼ੀ ਵਿਚ 'ਲਿੱਪ-ਸੀਂਕਿੰਗ' ਕਿਹਾ ਜਾਂਦਾ ਹ। ਆਪਣੇ ਪ੍ਰਸ਼ੰਸਕਾਂ ਲਈ ਪੈਗਾਮ ਦਿੰਦੇ ਹੋਏ ਗੀਤਕਾਰ ਨੇ ਕਿਹਾ ਸਟੂਡੀਓ ਵਿਚ ਰਿਕਾਰਡਿੰਗ ਤੋਂ ਜ਼ਿਆਦਾ ਗੁਰੂ ਰੰਧਾਵਾ ਨੂੰ ਪ੍ਰਸ਼ੰਸਕਾਂ ਨਾਲ ਮੇਲ ਜੋਲ ਲੁਭਾਉਣਦਾ ਹੈ।
ਦੱਸਣਯੋਗ ਹੈ ਕਿ ਹਾਲ ਹੀ ਵਿਚ ਗੁਰੂ ਦਾ ਗੀਤ 'ਸੂਟ' ਬਾਲੀਵੁੱਡ ਫਿਲਮ 'ਹਿੰਦੀ ਮੀਡੀਅਮ ' 'ਚ ਸ਼ਾਮਲ ਕੀਤਾ ਗਿਆ, ਜਿਸ ਤੋਂ ਬਾਅਦ ਇਹ ਗੀਤਕਾਰ ਇਸ ਵੇਲੇ ਆਪਣੇ ਕਰੀਅਰ ਦੇ ਸ਼ਿਖਰ 'ਤੇ ਪੁੱਜ ਚੁੱਕੇ ਹਨ। ਹਾਲ ਹੀ 'ਚ ਨਿਊਯਾਰਕ 'ਚ ਹੋਏ 'ਆਈਫਾ ਐਵਾਰਡ 2017' 'ਚ ਬਾਲੀਵੁੱਡ ਅਭਿਨੇਤਾ ਵਰੁਣ ਧਵਨ ਨੇ 'ਸੂਟ' ਗੀਤ ਨੂੰ ਗਾਇਆ 'ਤੇ ਆਈਫਾ 'ਚ ਮੌਜੂਦਾਂ ਲੋਕਾਂ ਨੂੰ ਨਚਾਇਆ।


Tags: Punjabi SingerGuru Randhawa Justin Bieber Suitਗੁਰੂ ਰੰਧਾਵਾਜਸਟਿਨ ਬੀਬਰਸੂਟ