FacebookTwitterg+Mail

ਗੁਰੂ ਰੰਧਾਵਾ ਨੇ ਇੰਗਲੈਂਡ 'ਚ ਕੀਤੀ ਮਸਤੀ, ਵੀਡੀਓ ਵਾਇਰਲ

guru randhawa
25 August, 2018 10:13:44 AM

ਜਲੰਧਰ (ਬਿਊਰੋ)— ਪੰਜਾਬੀ ਇੰਡਸਟਰੀ ਦੇ ਗੁਰੂ ਭਾਵ ਗੁਰੂ ਰੰਧਾਵਾ ਨੇ ਆਪਣੇ ਗੀਤਾਂ ਨਾਲ ਸਭ ਦੇ ਦਿਲਾਂ 'ਤੇ ਜਾਦੂ ਬਿਖੇਰਿਆ ਹੈ। ਅੱਜਕਲ ਉਨ੍ਹਾਂ ਦੀ ਫੈਨ ਫਾਲੋਇੰਗ ਵਧਦੀ ਜਾ ਰਹੀ ਹੈ। ਫੈਨਜ਼ ਉਨ੍ਹਾਂ ਦੀ ਪਲ-ਪਲ ਦੀ ਖਬਰ ਜਾਨਣਾ ਚਾਹੁੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਪੰਜਾਬੀ ਫਿਲਮ 'ਮਰ ਗਏ ਓਏ ਲੋਕੋ' 'ਚ ਗੀਤ 'ਆਜਾ ਨੀ ਆਜ' ਨੂੰ ਆਪਣੀ ਬੇਮਿਸਾਲ ਆਵਾਜ਼ ਦਿੱਤੀ ਹੈ। 'ਤੈਨੂੰ ਸੂਟ-ਸੂਟ ਕਰਦਾ' ਵਰਗੇ ਹਿੱਟ ਗੀਤ ਦੇਣ ਵਾਲੇ ਗੁਰੂ ਰੰਧਾਵਾ ਅੱਜਕਲ ਇੰਗਲੈਂਡ 'ਚ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਇੰਗਲੈਂਡ 'ਚ ਉਹ ਕਿਸੇ ਟੂਰ 'ਤੇ ਗਏ ਹੋਏ ਹਨ। ਇਸ ਟੂਰ ਦੌਰਾਨ ਉਹ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਗੁਰੂ ਰੰਧਾਵਾ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਗੁਰੂ ਰੰਧਾਵਾ ਦੇ ਫੈਨਜ਼ ਨੂੰ ਉਨ੍ਹਾਂ ਦੀ ਇਹ ਵੀਡੀਓ ਬੇਹੱਦ ਪਸੰਦ ਆਈ ਹੈ। ਇਸ ਵੀਡੀਓ ਨੂੰ ਕਈ ਵਾਰ ਦੇਖੀ ਅਤੇ ਸ਼ੇਅਰ ਕੀਤੀ ਜਾ ਰਹੀ ਹੈ। ਵੀਡੀਓ 'ਚ ਉਨ੍ਹਾਂ ਡਾਂਸ ਸਟੈੱਪ ਕਾਫੀ ਦਿਲਚਸਪ ਲੱਗ ਰਹੇ ਹਨ। ਹਾਲ ਹੀ ਉਨ੍ਹਾਂ ਦਾ ਇਕ ਗੀਤ 'ਇਸ਼ਾਰੇ ਤੇਰੇ' ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਯੂਟਿਊਬ 'ਤੇ 11 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।


Tags: Guru RandhawaInstagramVideoViralEnglandAaja Ni Aaja

Edited By

Chanda Verma

Chanda Verma is News Editor at Jagbani.