FacebookTwitterg+Mail

ਪਿਟਬੁਲ ਨਾਲ ਬਣੀ ਗੁਰੂ ਰੰਧਾਵਾ ਦੀ ਜੋੜੀ

guru randhawa
25 November, 2018 11:22:25 AM

ਜਲੰਧਰ (ਬਿਊਰੋ)- ਪੰਜਾਬੀ ਗਾਇਕ ਗੁਰੂ ਰੰਧਾਵਾ ਅਕਸਰ ਆਪਣੇ ਗੀਤਾਂ ਕਰਕੇ ਇੰਟਰਨੈੱਟ 'ਤੇ ਚਰਚਾ 'ਚ ਰਹਿੰਦੇ ਹਨ। ਦਰਸਅਲ, ਭਾਰਤ ਵਿੱਚ ਯੂ-ਟਿਊਬ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗਾਇਕ ਗੁਰੂ ਰੰਧਾਵਾ ਇੱਕ ਹੋਰ ਰਿਕਾਰਡ ਆਪਣੇ ਨਾਂ ਕਰਨ ਜਾ ਰਹੇ ਹਨ ।ਗੁਰੂ ਰੰਧਾਵਾ ਉਹ ਪਹਿਲੇ ਗਾਇਕ ਹਨ ਜਿਹੜੇ ਯੂ-ਟਿਊਬ 'ਤੇ ਸਭ ਤੋਂ ਵੱਧ ਦੇਖੇ ਜਾਂਦੇ ਹਨ ਤੇ ਇਹ ਸਭ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ । ਪਰ ਹੁਣ ਰੰਧਾਵਾ ਇੱਕ ਹੋਰ ਰਿਕਾਰਡ ਬਣਾਉਣ ਜਾ ਰਹੇ ਹਨ । ਗੁਰੂ ਰੰਧਾਵਾ ਵਿਸ਼ਵ ਦੇ ਮੰਨੇ-ਪ੍ਰਮੰਨੇ ਅਮਰੀਕੀ ਰੈਪਰ ਪਿਟਬੁਲ ਨਾਲ ਜੋੜੀ ਬਣਾਉਣ ਜਾ ਰਹੇ ਹਨ । ਇਹ ਜੋੜੀ ਇੱਕਠੇ ਗੀਤ ਗਾਉਂਦੀ ਹੋਈ ਨਜ਼ਰ ਆਵੇਗੀ । ਜਾਣਕਾਰੀ ਮੁਤਾਬਕ ਇਹ ਗੀਤ ਅਗਲੇ ਸਾਲ ਰਿਲੀਜ਼ ਕੀਤਾ ਜਾਵੇਗਾ।

Punjabi Bollywood Tadka

ਗੁਰੂ ਰੰਧਾਵਾ ਅਤੇ ਪਿਟਬੁਲ ਦੀ ਜੋੜੀ ਨੂੰ ਭੂਸ਼ਣ ਕੁਮਾਰ ਆਪਣੇ ਨਵੇਂ ਸਿੰਗਲ ਟਰੈਕ 'ਸਲੋਲੀ-ਸਲੋਲੀ' ਦੇ ਨਾਲ ਲੈ ਕੇ ਆ ਰਹੇ ਹਨ । ਜਿਹੜਾ ਕਿ ਜਲਦ ਹੀ ਰਿਲੀਜ਼ ਕੀਤਾ ਜਾਵੇਗਾ । ਉੱਥੇ ਹੀ ਇਸ ਗੀਤ ਨੂੰ ਲੈ ਕੇ ਪਿਟਬੁਲ ਨੇ ਕਿਹਾ ਹੈ ਕਿ ਉਹ ਇਸ ਗੀਤ ਨੂੰ ਲੈ ਕੇ ਹੋਰ ਇੰਤਜ਼ਾਰ ਨਹੀਂ ਕਰ ਸਕਦੇ । ਇਹ ਗੀਤ ਦੁਨੀਆ ਭਰ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਤਿਆਰ ਹੈ । ਰੰਧਾਵਾ ਨੇ ਕਿਹਾ ਹੈ ਕਿ ਉਹ ਪਿਟਬੁਲ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਗੁਰੂ ਰੰਧਾਵਾ ਨੇ ਕਿਹਾ ਹੈ ਕਿ ਉਹਨਾਂ ਦਾ ਇਹ ਗੀਤ ਉਹਨਾਂ ਨੂੰ ਕੌਮਾਂਤਰੀ ਪੱਧਰ 'ਤੇ ਵੱਖਰੀ ਪਛਾਣ ਹਾਸਲ ਕਰਾਏਗਾ ।


Tags: Guru Randhawa Pitbull TSeries Slowly Slowly Collaborates Punjabi Singer

Edited By

Kapil Kumar

Kapil Kumar is News Editor at Jagbani.