FacebookTwitterg+Mail

ਗੁਰੂ ਰੰਧਾਵਾ ਨੇ ਪਹਿਲੀ ਵਾਰ ਖੋਲ੍ਹਿਆ ਆਪਣੀ ਕਾਮਯਾਬੀ ਦਾ ਰਾਜ਼ (ਵੀਡੀਓ)

guru randhawa
14 December, 2018 02:34:21 PM

ਜਲੰਧਰ (ਬਿਊਰੋ) : ਪੰਜਾਬੀ ਸੁਪਰਹਿੱਟ ਗਾਇਕ ਗੁਰੂ ਰੰਧਾਵਾ ਉਹ ਨਾਂ ਇਨ੍ਹੀਂ ਦਿਨੀਂ ਅੰਬਰਾਂ 'ਤੇ ਗੂੰਝ ਰਿਹਾ ਹੈ। ਆਪਣੀ ਗਾਇਕੀ ਨਾਲ ਹਾਲੀਵੁੱਡ ਤੱਕ ਝੰਡੇ ਗੱਡਣ ਵਾਲੇ ਇਸ ਗਾਇਕ ਬਾਰੇ ਦੱਸਣਾ ਹੋਵੇ ਤਾਂ ਸਿਰਫ ਇਕ ਹੀ ਸ਼ਬਦ ਹੈ ਸੰਗੀਤ, ਜਿਸ ਨਾਲ ਅੱਜ ਗੁਰੂ ਰੰਧਾਵਾ ਪੂਰੀ ਦੁਨੀਆ 'ਚ ਆਪਣੇ ਫੈਨਸ ਨੂੰ ਆਪਣੇ ਮਿਊਜ਼ਿਕ ਨਾਲ ਨਚਾ ਰਹੇ ਹਨ। ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਕਾਮਯਾਬੀ ਦਾ ਰਾਜ ਲਿਖਿਆ ਹੈ। ਗੁਰੂ ਰੰਧਾਵਾ ਨੇ ਬੜਾ ਹੀ ਖੂਬਸੂਰਤ ਸੰਦੇਸ਼ ਲਿਖਿਆ, ''ਮੈਨੂੰ ਅਜੇ ਵੀ ਯਾਦ ਹੈ, ਮੈਂ ਕਿੰਝ ਤੀਸਰੀ ਕਲਾਸ 'ਚ ਗਾਇਆ ਕਰਦਾ ਸੀ, ਜਿਸ ਦੀ ਪ੍ਰੇਰਣਾ ਮੈਨੂੰ ਹਮੇਸ਼ਾ ਟੀ. ਵੀ. ਤੋਂ ਮਿਲਦੀ ਸੀ ਅਤੇ ਜਿਸ 'ਤੇ ਆਉਣਾ ਮੇਰਾ ਹਮੇਸ਼ਾ ਤੋਂ ਸੁਪਨਾ ਹੁੰਦਾ ਸੀ। ਮੇਰੇ ਪਿੰਡ ਦੀਆਂ ਛੋਟੀਆਂ ਜਿਹੀਆਂ ਗਲੀਆਂ ਤੋਂ ਵੱਡੇ ਸ਼ਹਿਰਾਂ ਤੱਕ ਮੈਂ ਆਪਣਾ ਸਫਰ ਤੈਅ ਕੀਤਾ, ਜਿੱਥੇ ਕਿਤੇ ਵੀ ਗਾਉਣ ਦਾ ਮੌਕਾ ਮਿਲਿਆ ਮੈਂ ਉਹ ਛੱਡਿਆ ਨਹੀਂ ਅਤੇ ਜਿੰਨ੍ਹੇ ਵੀ ਲੋਕ ਮੇਰੇ ਆਲੇ-ਦੁਆਲੇ ਸਨ ਸਭ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ। ਮੇਰੇ ਵਾਹਿਗੁਰੂ , ਮੇਰੇ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ ਹਰ ਮੋੜ 'ਤੇ ਮੇਰੀ ਮਦਦ ਕੀਤੀ ਹੈ। ਉਨ੍ਹਾਂ ਮੈਨੂੰ ਤਾਕਤ, ਹਿੰਮਤ, ਸਮਰੱਥਾ ਅਤੇ ਅੰਦਰੂਨੀ ਰੌਸ਼ਨੀ ਦਿਖਾਈ ਹੈ। ਫਿਰ ਮੇਰੇ ਗੀਤ ਮਸ਼ਹੂਰ ਹੋਣ ਲੱਗੇ ਅਤੇ ਮੈਂ ਤੁਹਾਡੇ ਵਰਗੇ ਖੂਬਸੂਰਤ ਵਿਅਕਤੀਆਂ ਨਾਲ ਮਿਲਦਾ ਗਿਆ, ਜਿਹੜੇ ਪਹਿਲੇ ਦਿਨ ਤੋਂ ਮੇਰੇ ਨਾਲ ਖੜ੍ਹੇ ਹਨ। ਮੇਰਾ ਪਰਿਵਾਰ, ਮੇਰੀ ਟੀਮ, ਮੇਰੇ ਭਰਾ ਅਤੇ ਉਸ ਹਰ ਵਿਅਕਤੀ ਦਾ ਧੰਨਵਾਦ ਕਰਦਾ ਹਾਂ, ਜਿੰਨ੍ਹਾਂ ਨੇ ਮੈਨੂੰ ਇੰਨ੍ਹਾਂ ਪਿਆਰ ਅਤੇ ਸਪੋਰਟ ਦਿੱਤੀ ਹੈ ਅਤੇ ਹਾਂ ਆਪਣੇ ਰੱਬ 'ਤੇ ਭਰੋਸਾ ਰੱਖੋ ਅਤੇ ਕੁਦਰਤ ਤੁਹਾਨੂੰ ਉਹ ਹਰ ਚੀਜ਼ ਦੇਵੇਗੀ, ਜਿਸ ਦੇ ਤੁਸੀਂ ਹੱਕਦਾਰ ਹੋ। ਸਤਨਾਮ ਵਾਹਿਗੁਰੂ।''

 

 
 
 
 
 
 
 
 
 
 
 
 
 
 

I still remember singing in class 3rd and was so inspired from TV that always wanted to be on it. From small streets of my village to big cities, I started my journey, performing everywhere I was given chance and learning from every one around. My Waheguru, my Guru Nanak Dev ji helped me in very step of my life. He’s given me strength, confidence, the power , the internal light. Then songs started becoming popular and I met all of you beautiful people who are there with me from Day one. My Family, My team, My Brother, and I thank each one of you for your support and love. And Yes trust in your God, and Nature gives you everything you deserve ❤️ Satnam Waheguru ❤️

A post shared by Guru Randhawa (@gururandhawa) on Dec 13, 2018 at 2:21am PST

ਦੱਸ ਦੇਈਏ ਕਿ ਅੱਜ ਤੋਂ ਪੰਜ ਕੁ ਸਾਲ ਪਹਿਲਾਂ ਜਦੋਂ ਗੁਰੂ ਰੰਧਾਵਾ ਦਾ ਪਹਿਲਾ ਗੀਤ 'ਛੱਡ ਗਈ ' ਆਇਆ ਸੀ। ਉਸ ਦਿਨ ਤੋਂ ਹੀ ਦਰਸ਼ਕਾਂ ਨੇ ਗੁਰੂ ਰੰਧਾਵਾ ਨੂੰ ਪਲਕਾਂ 'ਤੇ ਬਿਠਾ ਲਿਆ ਅਤੇ ਉਨ੍ਹਾਂ ਦੇ ਬਾਕੀ ਸਾਰੇ ਅੱਗੇ ਆਉਣ ਵਾਲੇ ਗੀਤਾਂ ਨੂੰ ਭਰਵਾਂ ਪਿਆਰ ਦਿੱਤਾ। ਗੁਰੂ ਰੰਧਾਵਾ ਨੇ ਵੀ ਪੰਜਾਬੀ ਗਾਇਕੀ ਦਾ ਇਕ ਵਾਰ ਪੱਲਾ ਫੜ ਕੇ ਅੱਜ ਤੱਕ ਨਹੀਂ ਛੱਡਿਆ ਹੈ। ਉਹ ਬਾਲੀਵੁੱਡ ਦੀਆਂ ਫਿਲਮਾਂ 'ਚ ਕਈ ਹਿੰਦੀ ਗੀਤ ਵੀ ਆ ਚੁੱਕੇ ਹਨ ਪਰ ਗੁਰੂ ਰੰਧਾਵਾ ਅੱਜ ਵੀ ਪੰਜਾਬੀ ਗਾਣਿਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਤਰਜੀਹ ਦਿੰਦੇ ਹਨ।

 


Tags: Guru Randhawa Instagram Video Hindi Medium Tumhari Sulu Punajbi Song

Edited By

Sunita

Sunita is News Editor at Jagbani.