FacebookTwitterg+Mail

ਭੂਸ਼ਣ ਕੁਮਾਰ ਨੂੰ ਬਰਥਡੇ 'ਤੇ ਗੁਰੂ ਰੰਧਾਵਾ ਦਾ ਖਾਸ ਤੋਹਫਾ, ਵੀਡੀਓ

guru randhawa and bhushan kumar
27 November, 2018 04:08:41 PM

ਜਲੰਧਰ(ਬਿਊਰੋ)— ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਟੁੰਬਣ ਵਾਲੇ ਨਾਮੀ ਗਾਇਕ ਗੁਰੂ ਰੰਧਾਵਾ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। ਦਰਅਸਲ ਗੁਰੂ ਰੰਧਾਵਾ ਦਾ ਨਵਾਂ ਗੀਤ 'ਤੇਰੇ ਤੇ' ਰਿਲੀਜ਼ ਹੋਇਆ ਹੈ, ਜਿਸ ਨੂੰ ਉਨ੍ਹਾਂ ਨੇ ਭੂਸ਼ਣ ਕੁਮਾਰ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਤੋਹਫਾ ਦਿੱਤਾ ਹੈ। ਇਸ ਗੀਤ ਦੀ ਇਕ ਵੀਡੀਓ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭੂਸ਼ਣ ਕੁਮਾਰ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ ਹੈ। ਗੁਰੂ ਰੰਧਾਵਾ ਨੇ ਕਿਹਾ ਹੈ ਕਿ ਭੂਸ਼ਣ ਕੁਮਾਰ ਲਈ ਇਹ ਗੀਤ ਬਰਥਡੇ ਗਿਫਟ ਹੈ। ਇਸ ਗੀਤ ਦਾ ਵੀਡੀਓ ਵੀ ਗੁਰੂ ਰੰਧਾਵਾ, ਈਕਾ ਅਤੇ ਜ਼ਾਰਾ ਜੈਸਮੀਨ ਨੇ ਹੀ ਬਣਾਇਆ ਹੈ। ਗੀਤ ਦੀ ਕੰਪਜ਼ਿੰਗ 'ਵੀ' ਨੇ ਕੀਤੀ ਹੈ ਜਦੋਂਕਿ ਗੀਤ ਦੇ ਬੋਲ ਤੇ ਰੈਪ ਈਕਾ ਨੇ ਕੀਤਾ ਹੈ। 

 

ਦੱਸ ਦੇਈਏ ਕਿ ਗੁਰੂ ਰੰਧਾਵਾ ਦਾ ਇਹ ਗੀਤ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੀਤ ਰਿਲੀਜ਼ ਹੁੰਦਿਆਂ ਹੀ ਇਸ ਗੀਤ ਦੇ ਵੀਵਰਜ਼ ਦੀ ਗਿਣਤੀ ਲੱਖਾਂ 'ਚ ਪਹੁੰਚ ਚੁੱਕੀ ਹੈ। ਗੁਰੂ ਰੰਧਾਵਾ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਰਹੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਜਲਦ ਹੀ ਇੰਟਰਨੈਸਨਲ ਰੈਪਰ ਪਿੱਟਬੁਲ ਨਾਲ ਵੀ ਗੀਤ ਲੈ ਕੇ ਆ ਰਹੇ ਹਨ, ਜਿਹੜਾ ਕਿ ਰੰਧਾਵਾਂ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਦਿਵਾਏਗਾ। ਇਸ ਗੱਲ ਦੀ ਜਾਣਕਾਰੀ ਗੁਰੂ ਰੰਧਾਵਾ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਸੀ।

 


Tags: Guru Randhawa Bhushan Kumar Birthday Pitbull Ikka Zaara Y DirectoryGifty Vee Abhijit V

Edited By

Sunita

Sunita is News Editor at Jagbani.