ਜਲੰਧਰ (ਬਿਊਰੋ)— ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਇਨ੍ਹੀਂ ਦਿਨੀਂ ਬਾਲੀਵੁੱਡ 'ਚ ਖਲਬਲੀ ਮਚਾ ਰੱਖੀ ਹੈ। ਉਸ ਦੇ ਗੀਤਾਂ 'ਤੇ ਹੁਣ ਸਿਰਫ ਪੰਜਾਬ ਦੇ ਲੋਕ ਹੀ ਨਹੀਂ, ਸਗੋਂ ਪੂਰੇ ਭਾਰਤ ਵਾਸੀ ਨੱਚਦੇ ਹੈ। ਗੁਰੂ ਦੇ ਗੀਤ ਸਰੋਤਿਆਂ ਨੂੰ ਪਸੰਦ ਆਉਣ ਦੇ ਨਾਲ-ਨਾਲ ਨਵੇਂ ਰਿਕਾਰਡ ਵੀ ਬਣਾਉਂਦੇ ਹਨ, ਜਿਸ ਨਾਲ ਉਹ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਹਾਲਾਂਕਿ ਹੁਣ ਗੁਰੂ ਰੰਧਾਵਾ ਕਿਸੇ ਹੋਰ ਕਾਰਨ ਚਰਚਾ 'ਚ ਹਨ।
ਦਰਅਸਲ ਗੁਰੂ ਰੰਧਾਵਾ ਨੂੰ ਹਾਲ ਹੀ 'ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਨਾਲ 'ਟਾਈਮਸ ਫੈਸ਼ਨ ਵੀਕ' 'ਚ ਰੈਂਪ ਵਾਕ ਕਰਦੇ ਨਜ਼ਰ ਆਏ।
ਇਸ ਦੌਰਾਨ ਦੋਵਾਂ ਦੀ ਕੈਮਿਸਟਰੀ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਸੀ।
ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਸ ਦੀ ਇਕ ਵੀਡੀਓ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।
ਦੱਸ ਦੇਈਏ ਕਿ ਗੁਰੂ ਰੰਧਾਵਾ ਤੇ ਉਰਵਸ਼ੀ ਨੂੰ ਅਕਸਰ ਹੀ ਇਕੱਠਿਆ ਘੁੰਮਦੇ ਕਈ ਵਾਰ ਦੇਖਿਆ ਜਾ ਚੁੱਕਾ ਹੈ।
'ਸੂਟ-ਸੂਟ', 'ਹਾਈ ਰੇਟਿਡ ਗੱਭਰੂ', 'ਲਾਹੌਰ', 'ਬਨ ਜਾ ਤੂੰ ਮੇਰੀ ਰਾਨੀ' ਵਰਗੇ ਗੀਤਾਂ ਨਾਲ ਗੁਰੂ ਰੰਧਾਵਾ ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਚਿਹਰਾ ਬਣ ਚੁੱਕੇ ਹਨ।
ਗੁਰੂ ਰੰਧਾਵਾ 2005 'ਚ ਆਪਣੇ ਗੀਤ 'ਪਟੋਲਾ' ਰਾਹੀਂ ਦਰਸ਼ਕਾਂ ਦੇ ਰੂ-ਬ-ਰੂ ਹੋਏ ਸਨ। ਇੰਸਟਾਗ੍ਰਾਮ 'ਤੇ ਉਨ੍ਹਾਂ ਫੈਨ ਫਾਲੋਅਰਜ਼ 5 ਮਿਲੀਅਨ ਤੋਂ ਜ਼ਿਆਦਾ ਹੈ।