FacebookTwitterg+Mail

ਗੁਰੂ ਰੰਧਾਵਾ ਤੇ ਵਿਰਾਟ ਕੋਹਲੀ ਦੀ ਸੈਲਫੀ ਹੋਈ ਵਾਇਰਲ, ਕੀ ਤੁਸੀਂ ਦੇਖੀ?

guru randhawa and virat kohli
18 June, 2019 02:56:05 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ 16 ਜੂਨ ਨੂੰ ਹੋਏ ਭਾਰਤ-ਪਾਕਿਸਤਾਨ ਵਿਚਕਾਰ ਮੈਚ 'ਚ ਭਾਰਤ ਨੂੰ ਸਪੋਰਟ ਕਰਨ ਲਈ ਇੰਗਲੈਂਡ ਪਹੁੰਚੇ ਸਨ, ਜਿੱਥੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਭਾਰਤੀ ਟੀਮ ਦੇ ਕੈਪਟਨ ਵਿਰਾਟ ਕੋਹਲੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

ਦੱਸ ਦਈਏ ਕਿ ਗੁਰੂ ਰੰਧਾਵਾ ਨੇ ਇਹ ਤਸਵੀਰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕਰਦੇ ਹੋਏ ਭਾਰਤੀ ਕ੍ਰਿਕੇਟ ਟੀਮ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਆਪਣੇ ਦੇਸ਼ ਨੂੰ ਸਪੋਰਟ ਕਰਨ ਤੋਂ ਬਾਅਦ ਵਤਨ ਵਾਪਸ ਜਾ ਰਿਹਾ ਹਾਂ। ਉਨ੍ਹਾਂ ਨੇ ਵਿਰਾਟ ਕੋਹਲੀ ਨਾਲ ਮੁਲਾਕਾਤ 'ਤੇ ਖੁਸ਼ੀ ਵੀ ਜ਼ਾਹਿਰ ਕੀਤੀ ਹੈ।

 

 

 
 
 
 
 
 
 
 
 
 
 
 
 
 

It’s on 🔥 IndvsPak

A post shared by Guru Randhawa (@gururandhawa) on Jun 16, 2019 at 4:08am PDT

ਦੱਸਣਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਕ੍ਰਿਕੇਟ ਵਿਸ਼ਵ ਕੱਪ 2019 ਦੇ ਮੁਕਾਬਲੇ 'ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿੱਕੀਆਂ ਸਨ। ਭਾਰਤ ਦੀ ਜਿੱਤ ਤੋਂ ਬਾਅਦ ਪੂਰੇ ਦੇਸ਼ 'ਚ ਇਸ ਦਾ ਜਸ਼ਨ ਮਨਾਇਆ ਗਿਆ ਹੈ।
ਦੱਸਣਯੋਗ ਹੈ ਕਿ 'ਮੇਡ ਇਨ ਇੰਡੀਆ', 'ਇਸ਼ਾਰੇ ਤੇਰੇ', 'ਤੇਰੇ ਤੇ', 'ਤੂੰ ਮੇਰੀ ਰਾਣੀ', 'ਬਣ ਜਾ ਰਾਣੀ', 'ਆਊਟਫਿੱਟ', 'ਆਜਾ ਨੀ ਆਜਾ' ਵਰਗੇ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਗੁਰੂ ਰੰਧਾਵਾ ਇਰਫਾਨ ਖਾਨ ਦੀ ਫਿਲਮ 'ਹਿੰਦੀ ਮੀਡੀਅਮ' 'ਚ ਵੀ ਗੀਤ ਗਾ ਚੁੱਕੇ ਹਨ।
 

 


Tags: Guru RandhawaVirat KohliInstagramPostViralPunjabi Singer

Edited By

Sunita

Sunita is News Editor at Jagbani.