ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਲਈ ਨਵੀਂ ਲੈਂਬਰਗਿਨੀ (Lamborghini) ਕਾਰ ਲੈ ਲਈ ਹੈ। ਹਾਲ ਹੀ 'ਚ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਨਵੀਂ ਕਾਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਅੱਜ ਤੋਂ ਨਵੀਂ ਸਵਾਰੀ Lamborghini Gallardo..ਧੰਨਵਾਦ ਪ੍ਰਮਾਤਮਾ, ਮੇਰੇ ਮਾਤਾ-ਪਿਤਾ, ਮੇਰਾ ਭਰਾ, ਮੇਰੀ ਟੀਮ, ਮੇਰੇ ਸਾਰੇ ਹੀ ਫੈਨਜ਼ ਤੇ ਮੇਰੇ ਦੋਸਤ, ਜਿਨ੍ਹਾਂ ਨੇ ਮੈਨੂੰ ਜ਼ਿੰਦਗੀ 'ਚ ਸਭ ਕੁਝ ਪ੍ਰਾਪਤ ਕਰਨ ਦੇ ਸਮਰੱਥ ਬਣਾਉਣ ਲਈ..ਨਾਲ ਇਸ ਨਵੇਂ ਖਿਡੌਣ ਲਈ ਵੀ।'' ਇਸ ਪੋਸਟ ਤੋਂ ਬਾਅਦ ਫੈਨਜ਼ ਤੇ ਪੰਜਾਬੀ ਕਲਾਕਾਰਾਂ ਨੇ ਮੁਬਾਰਕਾਂ ਵਾਲੇ ਕੁਮੈਂਟਾਂ ਦੀ ਝੜੀ ਲਗਾ ਦਿੱਤੀ ਹੈ।
ਦੱਸਣਯੋਗ ਹੈ ਕਿ ਹਾਲ ਹੀ 'ਚ ਗੁਰੂ ਰੰਧਾਵਾ ਦਾ ਨਵਾਂ ਗੀਤ 'ਬਲੈਕ' ਰਿਲੀਜ਼ ਹੋਇਆ ਹੈ, ਜਿਸਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦਿਆਂ ਹੀ ਗੁਰੂ ਰੰਧਾਵਾ ਦਾ ਇਹ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ। ਇਸ ਗੀਤ ਨੂੰ ਗੁਰੂ ਰੰਧਾਵਾ ਨੇ ਮੁੰਡੇ ਦੇ ਪੱਖ ਤੋਂ ਗਾਇਆ, ਜਿਸ ਨੇ ਜ਼ਿੰਦਗੀ 'ਚ ਸਫਲਤਾ ਤਾਂ ਪਾ ਲਈ ਹੈ ਪਰ ਆਪਣੇ ਪਿਆਰ ਨੂੰ ਖੋਅ ਦਿੱਤਾ ਹੈ। ਇਸ ਗੀਤ 'ਚ ਆਪਣੀ ਮਹਿਬੂਬਾ ਨੂੰ ਗੁਆਉਣ ਦੇ ਦਰਦ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ।