FacebookTwitterg+Mail

ਗੁਰੂ ਰੰਧਾਵਾ ਨੇ ਰਚਿਆ ਇਤਿਹਾਸ, ਬਣਾਇਆ ਨਵਾਂ ਇਹ ਰਿਕਾਰਡ

guru randhawa created history live show record highest gathered audience
24 October, 2019 08:58:43 AM

ਜਲੰਧਰ (ਬਿਊਰੋ) — ਗੁਰੂ ਰੰਧਾਵਾ ਕਿਸੇ ਪਛਾਣ ਦੇ ਮਹੁਤਾਜ ਨਹੀਂ ਹਨ। ਭਾਰਤ ਦੇ ਸਭ ਤੋਂ ਵੱਧ ਹਿੱਟ ਅਤੇ ਯੂ ਟਿਊਬ 'ਤੇ ਸਭ ਤੋਂ ਵੱਧ ਵਿਊਜ਼ ਵਾਲੇ ਗੀਤਾਂ 'ਚ ਗੁਰੂ ਰੰਧਾਵਾ ਦੇ ਕਈ ਗੀਤ ਸ਼ਾਮਲ ਹੋ ਚੁੱਕੇ ਹਨ। ਹੁਣ ਗੁਰੂ ਰੰਧਾਵਾ ਨੇ ਇਕ ਹੋਰ ਇਤਿਹਾਸ ਰਚਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਇਕ ਵੀਡੀਓ ਪੋਸਟ ਕਰਕੇ ਦਿੱਤੀ ਹੈ। ਗੁਰੂ ਰੰਧਾਵਾ ਨੇ ਇਸ ਪੋਸਟ 'ਚ ਦਾਅਵਾ ਕੀਤਾ ਹੈ ਕਿ ਭਾਰਤ 'ਚ ਇੰਨੀਂ ਵੱਡੀ ਗਿਣਤੀ 'ਚ ਪਹਿਲੀ ਵਾਰ ਦਰਸ਼ਕ ਕੋਈ ਲਾਈਵ ਸ਼ੋਅ ਦੇਖਣ ਲਈ ਇਕੱਠੇ ਹੋਏ ਹਨ। ਗੁਰੂ ਰੰਧਾਵਾ ਨੇ ਕੈਪਸ਼ਨ 'ਚ ਲਿਖਿਆ,'1.25 ਲੱਖ ਤੋਂ ਵੱਧ ਲੋਕ ਮੇਰੀ ਲਾਈਵ ਪਰਫਾਰਮੈਂਸ ਦੇਖਣ ਲਈ ਰਾਜਸਥਾਨ ਦੇ ਕੋਟਾ 'ਚ ਇਕੱਠੇ ਹੋਏ ਅਤੇ ਇਹ ਇਕ ਰਿਕਾਰਡ ਹੈ, ਜਦੋਂ ਕੋਈ ਲਾਈਵ ਸ਼ੋਅ ਦੇਖਣ ਲਈ ਭਾਰਤ 'ਚ ਇੰਨ੍ਹੀ ਵੱਡੀ ਗਿਣਤੀ 'ਚ ਦਰਸ਼ਕ ਇਕੱਠੇ ਹੋਏ ਹਨ। ਇਤਿਹਾਸ ਬਣ ਚੁੱਕਿਆ ਹੈ। ਹਰ ਕਿਸੇ ਦਾ ਆਉਣ ਲਈ ਬਹੁਤ ਧੰਨਵਾਦ।


ਦੱਸ ਦੱਸੀਏ ਗੁਰੂ ਰੰਧਾਵਾ ਨੇ ਪੰਜਾਬੀ ਸੰਗੀਤ ਤੋਂ ਸ਼ੁਰੂਆਤ ਕਰਕੇ ਬਾਲੀਵੁੱਡ ਅਤੇ ਦੁਨੀਆ ਭਰ ਦੇ ਵੱਡੇ ਗਾਇਕਾਂ ਦੀ ਲਿਸਟ 'ਚ ਆਪਣਾ ਨਾਮ ਸ਼ੁਮਾਰ ਕੀਤਾ ਹੈ। ਗੁਰੂ ਰੰਧਾਵਾ ਅੰਤਰਰਾਸ਼ਟਰੀ ਸਟਾਰ ਪਿਟਬੁਲ ਨਾਲ ਵੀ ਗਾਣਾ ਕਰ ਚੁੱਕੇ ਹਨ ਜਿਹੜਾ ਗੋਲਬਲੀ ਹਿੱਟ ਸਾਬਿਤ ਹੋਇਆ ਹੈ। ਹੁਣ ਇਹ ਰਿਕਾਰਡ ਉਨ੍ਹਾਂ ਦੀ ਇਕ ਹੋਰ ਉਪਲਬਧੀ ਹੈ।


Tags: Punjabi SingerGuru RandhawaCreated HistoryRecorded Highest Gathered AudienceLive ShowIndiaInstagram

Edited By

Sunita

Sunita is News Editor at Jagbani.