FacebookTwitterg+Mail

ਜਾਨਲੇਵਾ ਹਮਲੇ ਤੋਂ ਪਹਿਲਾਂ ਵਾਇਰਲ ਹੋਇਆ ਸੀ ਗੁਰੂ ਰੰਧਾਵਾ ਦਾ ਇਹ ਵੀਡੀਓ

guru randhawa dance video viral before attack on head in vancouver canada
31 July, 2019 10:51:01 AM

ਜਲੰਧਰ (ਬਿਊਰੋ) — ਬੀਤੇ ਕੁਝ ਦਿਨਾਂ ਪਹਿਲਾ ਪੰਜਾਬੀ ਗਾਇਕ ਗੁਰੂ ਰੰਧਾਵਾ 'ਤੇ ਕਿਸੇ ਵਿਅਕਤੀ ਨੇ ਹਮਲਾ ਕੀਤਾ, ਜਿਸ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਇਸ ਗੱਲ ਦੀ ਪੁਸ਼ਟੀ ਕੱਲ ਸ਼ਾਮੀ ਗੁਰੂ ਰੰਧਾਵਾ ਨੇ ਆਪਣੇ ਆਫੀਸ਼ੀਅਲ ਪੇਜ਼ 'ਤੇ ਇਕ ਪੋਸਟ ਦੀ ਜ਼ਰੀਏ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ 'ਇਹ ਹਮਲਾ ਉਸ ਸਮੇਂ ਹੋਇਆ ਜਦੋਂ ਮੈਂ ਵੈਨਕੂਵਰ ਦੇ ਕੁਈਨ ਐਲੀਜ਼ਾਬੇਬ ਥਿਏਟਰ ਤੋਂ ਪਰਤ ਰਿਹਾ ਸੀ।' ਦੱਸ ਦਈਏ ਕਿ ਇਸ ਹਮਲੇ 'ਚ ਗੁਰੂ ਰੰਧਾਵਾ ਦੇ ਮੱਥੇ 'ਤੇ 4 ਟਾਂਕੇ ਲੱਗੇ ਹਨ। ਹਾਲਾਂਕਿ ਹੁਣ ਗੁਰੂ ਰੰਧਾਵਾ ਭਾਰਤ ਆ ਚੁੱਕੇ ਹਨ। 

ਕਿਵੇਂ ਹੋਇਆ ਸੀ ਹਮਲਾ
ਜਾਣਕਾਰੀ ਮੁਤਾਬਕ, ਗੁਰੂ ਰੰਧਾਵਾ ਵੈਨਕੂਵਰ 'ਚ ਇਕ ਸ਼ੋਅ ਖਤਮ ਕਰਨ ਤੋਂ ਬਾਅਦ ਪਰਤ ਰਹੇ ਸਨ। ਗੁਰੂ ਰੰਧਾਵਾ ਆਪਣੀ ਕਾਰ 'ਚ ਬੈਠਣ ਹੀ ਜਾ ਰਹੇ ਸਨ ਕਿ ਕਿਸੇ ਨੇ ਉਨ੍ਹਾਂ ਦੇ ਸਿਰ 'ਤੇ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ ਅਤੇ ਗੁਰੂ ਰੰਧਾਵਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਨ੍ਹਾਂ ਦੇ ਮੱਥੇ 'ਤੇ 4 ਟਾਂਕੇ ਲੱਗੇ ਹਨ। ਹਮਲੇ ਤੋਂ ਬਾਅਦ ਗੁਰੂ ਰੰਧਾਵਾ ਨੇ ਆਪਣੀ ਇਕ ਪੋਸਟ ਦੇ ਜ਼ਰੀਏ ਹਮਲੇ ਦੀ ਪੁਸ਼ਟੀ ਕੀਤੀ।

 

 
 
 
 
 
 
 
 
 
 
 
 
 
 

Guru is back in India with four stitches on his right eyebrow and mega successful USA/Canada tour. The incident happened on 28th July in Vancouver when Guru told one punjabi man not to come on stage while he was performing for the audience. That man was trying to come on stage again and again and then he started fighting with everyone backstage. He was known to the local promoter Surinder Sanghera who sent him away during the show. But at the end when Guru finished the show and was leaving the stage, that punjabi man came and hit him hard on his face with a punch , because of which Guru started bleeding on the spot from his forehead above eyebrow and went back to stage and showed it to the audience. That man was with few others and whosoever tried to stopped them, they were punching them and then they all ran away. Guru is home now feeling safe in India. And Guru Said , his Guru Nanak Dev ji has saved him and prayed to Waheguru to give that man a good sense of understanding what to do and what not to. Your love and support is all we need always. Thanks Management Guru Randhawa

A post shared by Guru Randhawa (@gururandhawa) on Jul 30, 2019 at 3:53am PDT

ਹਮਲੇ ਤੋਂ ਪਹਿਲਾਂ ਵਾਇਰਲ ਹੋਈ ਸੀ ਇਹ ਵੀਡੀਓ 
ਹਾਲ ਹੀ 'ਚ ਗੁਰੂ ਰੰਧਾਵਾ 'ਗਲੋਬਲ ਟੀ 20 ਲੀਗ' ਦੀ ਓਪਨਿੰਗ ਸੈਰੇਮਨੀ 'ਚ ਸ਼ਾਮਲ ਹੋਣ ਲਈ ਕੈਨੇਡਾ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਆਪਣੀ ਇਕ ਲਾਈਵ ਪਰਫਾਰਮੈਂਸ ਵੀ ਦਿੱਤੀ ਸੀ। ਗੁਰੂ ਰੰਧਾਵਾ ਦੀ ਇਸ ਲਾਈਵ ਪਰਫਾਰਮੈਂਸ 'ਤੇ ਉਥੇ ਮੌਜੂਦ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਜ਼ਬਰਦਸਤ ਡਾਂਸ ਵੀ ਕੀਤਾ ਸੀ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਅਤੇ ਹੁਣ ਵੀ ਚਰਚਾ 'ਚ ਬਣਿਆ ਹੋਇਆ ਹੈ। 

 

ਯੁਵਰਾਜ ਸਿੰਘ ਨੇ ਲਾਏ ਸਨ ਠੁਮਕੇ
'ਗਲੋਬਲ ਟੀ 20 ਲੀਗ' ਦੀ ਓਪਨਿੰਗ ਸੈਰੇਮਨੀ 'ਚ ਗੁਰੂ ਰੰਧਾਵਾ ਨੇ ਸਪੈਸ਼ਲ ਪਰਫਾਰਮੈਂਸ ਦਿੱਤੀ। ਉਨ੍ਹਾਂ ਨੇ ਆਪਣਾ ਮਸ਼ਹੂਰ ਗੀਤ 'ਸੂਟ' ਗਾਇਆ ਅਤੇ ਉਸ ਸਮੇਂ ਸਟੇਜ 'ਤੇ ਯੁਵਰਾਜ ਸਿੰਘ ਵੀ ਮੌਜੂਦ ਸਨ। ਗੀਤ ਸ਼ੁਰੂ ਹੁੰਦੇ ਹੀ ਯੁਵਰਾਜ ਸਿੰਘ ਖੁਦ ਨੂੰ ਨੱਚਣ ਤੋਂ ਰੋਕ ਨਾ ਸਕੇ ਅਤੇ ਉਨ੍ਹਾਂ ਨੇ ਖੂਬ ਠੁਮਕੇ ਲਾਏ। ਇੰਨਾਂ ਹੀ ਨਹੀਂ ਗੁਰੂ ਰੰਧਾਵਾ ਨਾਲ ਜਦੋਂ ਯੁਵਰਾਜ ਸਿੰਘ ਡਾਂਸ ਕਰ ਰਹੇ ਸਨ ਤਾਂ ਬ੍ਰਾਇਨ ਲਾਰਾ ਤੇ ਵਸੀਮ ਅਕਰਮ ਵਰਗੇ ਖਿਡਾਰੀ ਵੀ ਉਨ੍ਹਾਂ ਦਾ ਇਹ ਡਾਂਸ ਦੇਖ ਕੇ ਬੇਹੱਦ ਖੁਸ਼ ਹੋਏ।


Tags: Guru Randhawa4 StitchesVancouverCanadaYuvraj Singh2019 Global T20 CanadaInstagram PostViral VideoPunjabi Singer

Edited By

Sunita

Sunita is News Editor at Jagbani.