FacebookTwitterg+Mail

ਗੁਰੂ ਰੰਧਾਵਾ ਦੀ ਆਵਾਜ਼ 'ਚ ਰਿਲੀਜ਼ ਹੋਇਆ ਧਾਰਮਿਕ ਗੀਤ 'ਸਤਿਨਾਮ ਵਾਹਿਗੁਰੂ' (ਵੀਡੀਓ)

guru randhawa devotional song satnam waheguru released
06 May, 2020 08:44:40 AM

ਜਲੰਧਰ (ਵੈੱਬ ਡੈਸਕ) — ਇਸ ਸਮੇਂ ਪੂਰਾ ਸੰਸਾਰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ  ਜੂਝ ਰਿਹਾ ਹੈ। ਇਸ  ਵਾਇਰਸ ਨਾਲ ਲੱਖਾਂ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ। ਵੱਡੇ ਤੋਂ ਵੱਡੇ ਦੇਸ਼ਾਂ ਨੇ ਕੋਰੋਨਾ ਅੱਗੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ। ਹਾਲੇ ਤਕ ਇਸ ਬਿਮਾਰੀ ਦਾ ਕੋਈ ਪੁਖਤਾ ਇਲਾਜ ਨਹੀਂ ਮਿਲਿਆ ਹੈ, ਜਿਸ ਕਾਰਨ ਲੋਕਾਂ ਵਿਚ ਕਾਫੀ ਦਹਿਸ਼ਤ ਹੈ। ਇਸ ਮੁਸ਼ਕਿਲ ਸਮੇਂ ਵਿਚ ਲੋਕਾਂ ਨੂੰ ਹੋਂਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪੰਜਾਬੀ ਗਾਇਕ ਗੁਰੂ ਰੰਧਾਵਾ ਆਪਣੇ ਨਵੇਂ ਧਾਰਮਿਕ ਗੀਤ 'ਸਤਿਨਾਮ ਵਾਹਿਗੁਰੂ' ਨਾਲ। ਇਸ ਧਾਰਮਿਕ ਗੀਤ ਦੇ ਬੋਲ Traditional ਰੱਖੇ ਗਏ ਹਨ, ਜਿਸ ਨੂੰ ਗੁਰੂ ਰੰਧਾਵਾ ਨੇ ਆਪਣੀ ਰੂਹਾਨੀ ਆਵਾਜ਼ ਨਾਲ ਸ਼ਿੰਗਾਰਿਆ ਹੈ। 'ਸਤਿਨਾਮ ਵਾਹਿਗੁਰੂ' ਦਾ ਜਾਪ ਮਨ ਤੇ ਰੂਹ ਨੂੰ ਅਲੌਕਿਕ ਸ਼ਾਂਤੀ ਦੇ ਰਿਹਾ ਹੈ। ਇਸ ਧਾਰਮਿਕ ਗੀਤ ਦਾ ਮਿਊਜ਼ਿਕ 'ਵੀ' (vee) ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਇਕ ਦਿਹਾੜੀ ਕਰਨ ਵਾਲਾ ਗਰੀਬ ਨੌਜਵਾਨ ਉਨ੍ਹਾਂ ਦੇ ਗੀਤ 'ਸੁਰਮਾ ਸੁਰਮਾ' 'ਤੇ ਮਾਈਕਲ ਜੈਕਸਨ ਵਾਂਗ ਡਾਂਸ ਕਰਦਾ ਨਜ਼ਰ ਆਇਆ ਸੀ। ਗੁਰੂ ਰੰਧਾਵਾ ਨੇ ਇਸ ਨੌਜਵਾਨ ਨੂੰ ਹੱਲਾਸ਼ੇਰੀ ਦਿੰਦੇ ਹੋਏ ਵੀਡੀਓ ਸ਼ੇਅਰ ਕਰਕੇ ਲਿਖਿਆ ਸੀ, ''ਸਾਡੇ ਦੇਸ਼ ਵਿਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ ਬਸ ਉਸਨੂੰ ਨੂੰ ਦੁਨੀਆਂ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਅੱਗੇ ਲਿਖਿਆ ਹੈ, ਮੈਂ ਅਜਿਹੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਮਿਲਣਾ ਅਤੇ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਕਿਹਾ ਹੈ ਕਿ ਜੇ ਕੋਈ ਇਸ ਨੌਜਵਾਨ ਦਾ ਨਾਂ ਪਤਾ ਜਾਣਦਾ ਹੈ ਤਾਂ ਕਿਰਪਾ ਕਰਕੇ ਇਹ ਜਾਣਕਾਰੀ ਮੈਨੂੰ ਜ਼ਰੂਰ ਦੇਣ।'' 
ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ 'ਲਾਹੌਰ', 'ਸੂਟ ਸੂਟ', 'ਹਾਈ ਰੇਟਡ ਗੱਭਰੂ', 'ਇਸ਼ਕ ਤੇਰਾ', 'ਸਲੋਲੀ ਸਲੋਲੀ', 'ਮੇਡ ਇਨ ਇੰਡੀਆ' ਵਰਗੇ ਕਈ ਸੁਪਰਹਿੱਟ ਗੀਤ ਸੰਗੀਤ ਜਗਤ ਦੀ ਝੋਲੀ ਵਿਚ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਆਪਣੇ ਗੀਤਾਂ ਦਾ ਜਾਦੂ ਬਿਖੇਰ ਚੁੱਕੇ ਹਨ। ਗੁਰੂ ਰੰਧਾਵਾ ਅੰਤਰਰਾਸ਼ਟਰੀ ਸਟਾਰ ਪਿਟਬੁਲ ਤੇ Jay Sean ਨਾਲ ਵੀ ਗੀਤ ਗਾ ਚੁੱਕੇ ਹਨ, ਜੋ ਕਿ ਗਲੋਬਲੀ ਹਿੱਟ ਸਾਬਿਤ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਫਿਲਮ 'ਤਾਰਾ ਮੀਰਾ' ਨੂੰ ਵੀ ਪ੍ਰੋਡਿਊਸ ਕੀਤਾ ਸੀ।              


Tags: Satnam WaheguruGuru RandhawaVeeBhushan KumarT Series

About The Author

sunita

sunita is content editor at Punjab Kesari