FacebookTwitterg+Mail

ਦੇਖੋ ਕਿਵੇਂ ਇਟਲੀ ਦੇ ਰੰਗਾਂ 'ਚ ਰੰਗੇ ਗੁਰੂ ਰੰਧਾਵਾ, ਵੀਡੀਓ ਵਾਇਰਲ

guru randhawa learns to make pasta
24 September, 2019 08:57:14 AM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਗੁਰੂ ਰੰਧਾਵਾ ਮਿਲਾਨ ਫੈਸ਼ਨ ਵੀਕ 2019 'ਚ ਹਿੱਸਾ ਲੈਣ ਲਈ ਇਟਲੀ ਗਏ ਹੋਏ ਹਨ, ਜਿਸ ਦੇ ਚੱਲਦਿਆਂ ਉਹ ਉੱਥੇ ਇਟਲੀ ਦੀ ਮਸ਼ਹੂਰ ਚੀਜ਼ ਪਾਸਤਾ ਨੂੰ ਬਣਾਉਣਾ ਵੀ ਸਿੱਖ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪਾਸਤਾ ਕਿਵੇਂ ਬਣਾਇਆ ਜਾਂਦਾ ਹੈ, ਉਸ ਪ੍ਰੋਸੈਸ ਨੂੰ ਸਿੱਖਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

My first time of learning how to make Pasta 🔥 It was fun in Milan 🔥 Follow me tiktok : @gururandhawa 🔥

A post shared by Guru Randhawa (@gururandhawa) on Sep 23, 2019 at 1:45am PDT


ਦੱਸ ਦਈਏ ਕਿ ਗੁਰੂ ਰੰਧਾਵਾ ਦਾ ਹਾਲ ਹੀ 'ਚ ਨਵਾਂ ਗੀਤ 'ਇਸ਼ਕ ਤੇਰਾ' ਦਾ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਰੋਮਾਂਟਿਕ ਸੌਂਗ ਹੈ, ਜਿਸ 'ਚ ਗੁਰੂ ਰੰਧਾਵਾ ਦੇ ਨਾਲ ਬਾਲੀਵੁੱਡ ਦੀ ਅਦਾਕਾਰਾ ਨੁਸਰਤ ਭਰੂਚਾ ਨੇ ਫੀਚਰਿੰਗ ਕੀਤੀ ਹੈ। ਇਸ ਤੋਂ ਇਲਾਵਾ ਗੁਰੂ ਰੰਧਾਵਾ ਵੱਲੋਂ ਪ੍ਰੋਡਿਊਸ ਕੀਤੀ ਫਿਲਮ 'ਤਾਰਾ ਮੀਰਾ' 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

Loving the weather in Milan and @filaindia ‘s New collection ❤️❤️

A post shared by Guru Randhawa (@gururandhawa) on Sep 21, 2019 at 4:29am PDT


Tags: Guru RandhawaMilan Fashion Week 2019LearnsPastaInstagram VideoPunjabi Singerਗੁਰੂ ਰੰਧਾਵਾ ਮਿਲਾਨ ਫੈਸ਼ਨ ਵੀਕ 2019

Edited By

Sunita

Sunita is News Editor at Jagbani.