FacebookTwitterg+Mail

'ਸਲੋਲੀ ਸਲੋਲੀ' ਨਾਲ ਗੁਰੂ ਰੰਧਾਵਾ ਨੇ ਪੁੱਟਿਆ ਨਵਾਂ ਕਦਮ, ਛਿੜੀ ਹਰ ਪਾਸੇ ਚਰਚਾ

guru randhawa new slowly slowly
03 May, 2019 12:02:36 PM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਤੇ ਬਾਲੀਵੁੱਡ 'ਚ ਧਕ ਪਾਉਣ ਵਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ 'ਸਲੋਲੀ ਸਲੋਲੀ' ਨੂੰ ਲੈ ਕੇ ਛਾਇਆ ਹੋਇਆ ਹੈ। ਜੀ ਹਾਂ, ਗੁਰੂ ਰੰਧਾਵਾ ਦਾ 'ਸਲੋਲੀ ਸਲੋਲੀ' ਗੀਤ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 'ਸਲੋਲੀ ਸਲੋਲੀ' ਗੀਤ 'ਚ ਗੁਰੂ ਰੰਧਾਵਾ ਦਾ ਸਾਥ ਅੰਤਰਾਸ਼ਟਰੀ ਸਿੰਗਰ ਪਿਟਬੁੱਲ ਨੇ ਦਿੱਤਾ ਹੈ। ਗੁਰੂ ਰੰਧਾਵਾ ਦਾ ਇਹ ਗੀਤ ਕਈ ਕੀਰਤੀਮਾਨ ਰਚ ਰਿਹਾ ਹੈ। ਗੁਰੂ ਰੰਧਾਵਾ ਦਾ 'ਸਲੋਲੀ ਸਲੋਲੀ' ਗੀਤ ਭਾਰਤ 'ਚ ਕੁਝ ਦਿਨਾਂ 'ਚ ਹੀ 100 ਮਿਲੀਅਨ ਤੋਂ ਵਧ ਵਾਰ ਦੇਖਿਆ ਜਾਣ ਵਾਲਾ ਗੀਤ ਬਣਾ ਚੁੱਕਾ ਹੈ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਟਰੈਂਡਿੰਗ 'ਚ ਚੱਲ ਰਿਹਾ ਹੈ। ਗੁਰੂ ਰੰਧਾਵਾ ਦੀ ਖਾਸ ਗੱਲ ਇਹ ਹੈ ਕਿ ਇਸ ਗੀਤ ਨਾਲ ਉਨ੍ਹਾਂ ਨੇ ਵੀ ਅੰਤਰਰਾਸ਼ਟਰੀ ਸੰਗੀਤ ਦੀ ਦੁਨੀਆਂ 'ਚ ਕਦਮ ਰੱਖ ਲਿਆ ਹੈ।

ਗੁਰੂ ਰੰਧਾਵਾ ਦੇ ਗੀਤ 'ਸਲੋਲੀ ਸਲੋਲੀ' ਦੀ ਵੀਡੀਓ


ਦੱਸਣਯੋਗ ਹੈ ਕਿ ਪੰਜਾਬੀ ਸੰਗੀਤ ਜਗਤ 'ਚ ਇਹ ਪਹਿਲਾ ਮੌਕਾ ਹੈ, ਜਦੋਂ ਅਮਰੀਕਾ ਦੇ ਸਿੰਗਰ ਪਿਟਬੁੱਲ ਨਾਲ ਕਿਸੇ ਪੰਜਾਬੀ ਗਾਇਕ ਨੇ ਗੀਤ ਗਾਇਆ ਹੋਵੇ।  ਗੁਰੂ ਰੰਧਾਵਾ ਦੇ ਗੀਤ 'ਹਾਈਰੇਟਡ ਗੱਭਰੂ', 'ਲਾਹੌਰ', 'ਸੂਟ', 'ਮੇਡ ਇਨ ਇੰਡੀਆ' ਵਰਗੇ ਗੀਤਾਂ ਨੂੰ ਦੁਨੀਆਂ ਭਰ 'ਚ ਪ੍ਰਸੰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।


Tags: Slowly SlowlyGuru RandhawaPitbullBhushan KumarDJ ShadowBlackoutPunjabi Singer

Edited By

Sunita

Sunita is News Editor at Jagbani.