FacebookTwitterg+Mail

ਗੁਰੂ ਰੰਧਾਵਾ ਤੇ ਪਿਟਬੁਲ ਦਾ ਗੀਤ 'Slowly Slowly' ਰਿਲੀਜ਼ (ਵੀਡੀਓ)

guru randhawa new song
19 April, 2019 04:00:06 PM

ਜਲੰਧਰ (ਬਿਊਰੋ)— ਮਸ਼ਹੂਰ ਗਾਇਕ ਗੁਰੂ ਰੰਧਾਵਾ ਦਾ ਨਵਾਂ ਗੀਤ 'Slowly Slowly' ਅੱਜ ਰਿਲੀਜ਼ ਹੋ ਗਿਆ ਹੈ। ਇਹ ਗੀਤ ਰਿਲੀਜ਼ ਹੁੰਦਿਆਂ ਹੀ ਯੂਟਿਊਬ ਤੇ ਟੀ. ਵੀ. ਚੈਨਲਜ਼ 'ਤੇ ਧੁੰਮਾਂ ਪਾ ਰਿਹਾ ਹੈ। 'Slowly Slowly' ਗੀਤ 'ਚ ਗੁਰੂ ਰੰਧਾਵਾ ਨਾਲ ਅਮਰੀਕੀ ਰੈਪਸਟਾਰ ਪਿਟਬੁਲ ਵੀ ਰੈਪ ਕਰਦੇ ਨਜ਼ਰ ਆ ਰਹੇ ਹਨ।ਦੱਸਣਯੋਗ ਹੈ ਕਿ ਇਸ ਗੀਤ ਦੇ ਬੋਲ ਖੁਦ ਗੁਰੂ ਰੰਧਾਵਾ ਤੇ ਪਿਟਬੁਲ ਨੇ ਲਿਖੇ ਹਨ। 

ਇਸ ਗੀਤ ਦਾ ਮਿਊਜ਼ਿਕ ਡੀ. ਜੇ. ਸ਼ੈਡੋ, ਬਲੈਕਆਊਟ,  ਡੀ. ਜੇ. ਮਨੀ ਵਿਲਜ਼, ਵੀ. ਮਿਊਜ਼ਿਕ ਤੇ ਐੱਮ. ਕੇ. ਐੱਸ. ਐੱਚ. ਐੱਫ. ਟੀ. ਨੇ ਤਿਆਰ ਕੀਤਾ ਹੈ।ਗੀਤ ਦੀ ਵੀਡੀਓ ਡਾਇਰੈਕਟਰ ਗਿਫਟੀ ਨੇ ਤਿਆਰ ਕੀਤੀ ਹੈ। ਇਹ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰੂ ਰੰਧਾਵਾ ਉਹ ਗਾਇਕ ਹੈ, ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੀ ਨਹੀਂ, ਸਗੋਂ ਬਾਲੀਵੁੱਡ 'ਚ ਵੀ ਆਪਣਾ ਨਾਂ ਬਣਾਇਆ ਹੈ।


Tags: Slowly SlowlyGuru RandhawaPitbullBhushan KumarDJ ShadowBlackoutVeeDJ Money WillzDirector GiftyT Series

Edited By

Lakhan

Lakhan is News Editor at Jagbani.